ਕੇਰਲ| ਕੇਰਲ ਦੇ ਕੋਵਲਮ ‘ਚ ਐਤਵਾਰ ਨੂੰ ਇਕ ਮੰਦਰ ‘ਚ ਵੱਖ-ਵੱਖ ਧਰਮਾਂ ਨਾਲ ਸਬੰਧਤ ਕੁੜੀ-ਮੁੰਡਾ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਸਨ, ਇਸ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਉਥੇ ਪਹੁੰਚ ਗਈ। ਲਾੜੀ ਨੂੰ ਆਪਣੇ ਨਾਲ ਲੈ ਗਈ। ਇਸ ਘਟਨਾ ਦੀ ਵੀਡੀਓ ‘ਚ ਇਹ ਪੂਰਾ ਮਾਮਲਾ ਕਿਸੇ ਫਿਲਮੀ ਸੀਨ ਵਰਗਾ ਲੱਗ ਰਿਹਾ ਹੈ, ਜਿਸ ‘ਚ ਲਾੜੀ ਚੀਕਦੀ ਨਜ਼ਰ ਆ ਰਹੀ ਹੈ ਕਿ ਉਹ ਨਹੀਂ ਜਾਣਾ ਚਾਹੁੰਦੀ, ਜਦਕਿ ਪੁਲਿਸ ਵਾਲੇ ਉਸ ਨੂੰ ਨਿੱਜੀ ਵਾਹਨ ਵੱਲ ਖਿੱਚਦੇ ਹੋਏ ਨਜ਼ਰ ਆ ਰਹੇ ਹਨ।
ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾੜੇ ਨੂੰ ਲਾੜੀ ਕੋਲ ਜਾਣ ਤੋਂ ਵੀ ਰੋਕ ਦਿੱਤਾ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਅਧਿਕਾਰੀ ਚੀਕ ਰਿਹਾ ਹੈ ਅਤੇ ਲਾੜੀ ਨੂੰ ਗੱਡੀ ‘ਚ ਬੈਠਣ ਲਈ ਕਹਿ ਰਿਹਾ ਹੈ, ਜਿਸ ਤੋਂ ਬਾਅਦ ਲੜਕੀ ਨੂੰ ਗੱਡੀ ‘ਚ ਬਿਠਾ ਦਿੱਤਾ ਗਿਆ ਅਤੇ ਹੋਰ ਅਧਿਕਾਰੀ ਵੀ ਉਸ ‘ਚ ਬੈਠ ਕੇ ਮੌਕੇ ਤੋਂ ਚਲੇ ਗਏ।
ਨੌਜਵਾਨ ਅਤੇ ਲੜਕੀ ਨੇ ਸੋਮਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨੂੰ ਦੱਸਿਆ ਕਿ ਲਾੜੀ ਅਲਫੀਆ ਨੂੰ ਬਾਅਦ ਵਿਚ ਮੈਜਿਸਟ੍ਰੇਟ ਦੀ ਅਦਾਲਤ ਵਿਚ ਲਿਜਾਇਆ ਗਿਆ, ਜਿੱਥੇ ਉਸ ਨੇ ਬਿਆਨ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਅਖਿਲ ਨਾਲ ਗਈ ਸੀ।