ਲਖਨਊ| ਅਕਾਲ ਤਖ਼ਤ ਐਕਸਪ੍ਰੈਸ ਵਿੱਚ ਸ਼ਰਾਬੀ ਟੀਟੀਈ ਨੇ ਕਥਿਤ ਤੌਰ ‘ਤੇ ਔਰਤ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ। ਮਹਿਲਾ ਆਪਣੇ ਪਤੀ ਰਾਜੇਸ਼ ਕੁਮਾਰ ਨਾਲ ਯਾਤਰਾ ਕਰ ਰਹੀ ਸੀ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

ਜੀਆਰਪੀ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਅਕਾਲ ਤਖ਼ਤ ਐਕਸਪ੍ਰੈਸ ਦੇ ਏ1 ਕੋਚ ਵਿੱਚ ਉਸ ਸਮੇਂ ਵਾਪਰੀ ਜਦੋਂ ਗੱਡੀ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਸੀ। ਔਰਤ ਦਾ ਰੌਲਾ ਸੁਣ ਕੇ ਆਸਪਾਸ ਦੇ ਯਾਤਰੀ ਇਕੱਠੇ ਹੋ ਗਏ ਅਤੇ ਸ਼ਰਾਬੀ ਟੀਟੀਈ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮੁੰਨਾ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ।

ਸੋਮਵਾਰ ਨੂੰ ਜਦੋਂ ਟਰੇਨ ਚਾਰਬਾਗ ਰੇਲਵੇ ਸਟੇਸ਼ਨ ਲਖਨਊ ਪਹੁੰਚੀ ਤਾਂ ਟੀਟੀਈ ਨੂੰ ਫਿਰ ਜੀਆਰਪੀ ਦੇ ਹਵਾਲੇ ਕਰ ਦਿੱਤਾ ਗਿਆ। ਟੀਟੀਈ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।