ਜਲੰਧਰ | ਕੋਰੋਨਾ ਪੀੜਤ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਕੇਅਰਮੈਕਸ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਔਰਤ ਦੇ ਪਰਿਵਾਰ ਨੇ ਡਾਕਟਰਾਂ ‘ਤੇ ਲਾਪਰਵਾਹੀ ਦਾ ਇਲਜਾਮ ਲਗਾਇਆ। ਹੰਗਾਮੇ ਤੋਂ ਬਾਅਦ ਵੀ ਪਰਿਵਾਰ ਦੇ ਕਹਿਣ ‘ਤੇ ਜਦੋਂ ਡਾਕਟਰ ਨੂੰ ਨਹੀਂ ਬੁਲਾਇਆ ਗਿਆ ਤਾਂ ਪੁਲਿਸ ਬੁਲਾਈ ਗਈ।
ਕੇਅਰ ਮੈਕਸ ਹਸਪਤਾਲ ਦੇ ਐਡਮਿਨਿਸਟ੍ਰੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਗੰਭੀਰ ਸੀ ਇਸ ਲਈ ਮੌਤ ਹੋ ਗਈ ਹੈ। ਹਸਪਤਾਲ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਡਾਕਟਰ ਨੂੰ ਨਾ ਬੁਲਾਏ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਡਾਕਟਰ ਅਨਿਲ ਦਾ ਫੋਨ ਬੰਦ ਹੈ, ਜਿਵੇਂ ਹੀ ਉਨ੍ਹਾਂ ਨਾਲ ਗੱਲ ਹੋਵੇਗੀ ਮੈਂ ਉਨ੍ਹਾਂ ਥਾਣੇ ਲੈ ਜਾਵਾਂਗਾ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 6 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਇਲਾਜ ਵਿੱਚ ਲਾਪਰਵਾਹੀ ਕੀਤੀ ਹੈ ਜਿਸ ਕਾਰਨ ਮੌਤ ਹੋਈ ਹੈ।
ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮ ਰਾਕੇਸ਼ ਕੁਮਾਰ ਨੇ ਕਿਹਾ ਕਿ ਦੋਹਾਂ ਪੱਖਾਂ ਦੀ ਗੱਲ ਸੁਣ ਲਈ ਹੈ। ਜੇਕਰ ਹਸਪਤਾਲ ਖਿਲਾਫ ਕੋਈ ਮਾਮਲਾ ਬਣਦਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।