ਟਾਂਡਾ ਉੜਮੁੜ| ਪੰਜਾਬ ਵਿੱਚ ਦਿਨ-ਰਾਤ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੇ। ਜਾਣਕਾਰੀ ਦੇ ਅਨੁਸਾਰ ਪਟਿਆਲਾ ਪਿੰਡ ਨੇੜੇ ਹਾਇਵੇ ‘ਤੇ ਅੱਜ ਸਵੇਰੇ ਦਰਦਨਾਕ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਦੋਵੇਂ ਵਿਅਕਤੀ ਪਿਓ-ਪੁੱਤ ਸਨ, ਜੋ ਕਿ ਬੋਲੇਰੋ ਗੱਡੀ ਵਿਚ ਸਵਾਰ ਸਨ। ਹਾਦਸਾ ਸਵੇਰੇ ਕਰੀਬ 6 ਵਜੇ ਨੇੜੇ ਹੋਇਆ।

ਜਾਣਕਾਰੀ ਅਨੁਸਾਰ ਲੱਕੜਾਂ ਨਾਲ ਭਰੀ ਇਕ ਬੋਲੈਰੋ ਗੱਡੀ ਦਾ ਟਾਇਰ ਫਟ ਗਿਆ, ਜਿਸ ਕਾਰਨ ਇਹ ਦਰੱਖਤ ਨਾਲ ਟਕਰਾਉਣ ਪਿੱਛੋਂ ਪਲਟ ਗਈ, ਜਿਸ ਵਿਚ ਸਵਾਰ ਪਿਓ-ਪੁੱਤ ਦੀ ਦਰਦਰਨਾਕ ਮੌਤ ਹੋ ਗਈ।

ਭੋਗਪੁਰ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।