ਬਰਨਾਲਾ| ਕਸਬਾ ਹੰਡਿਆਇਆ ਦੇ ਪਿੰਡ ਦੁੱਲਟ ਕੋਠੇ ਵਿਚ ਮੰਗਲਵਾਰ ਰਾਤ ਝੋਨਾ ਲਗਾਉਣ ਲਈ ਪੰਜਾਬ ਆਏ ਸਾਲ਼ੇ ਨੇ ਆਪਣੇ 28 ਸਾਲਾ ਜੀਜੇ ਨੂੰ ਕੁਹਾੜੀਆਂ ਨਾਲ ਬੇਰਹਿਮੀ ਨਾਲ ਵੱਢ ਦਿੱਤਾ, ਜਿਸਦੀ ਬਾਅਦ ਵਿਚ ਮੌਤ ਹੋ ਗਈ। ਪੁਲਿਸ ਨੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਮੋਦ ਰਿਸ਼ੀ ਦੇਵ ਪਿੰਡ ਜਾਟਾ ਮਸਾਈ, ਵਾਰਡ ਨੰਬਰ 14, ਜ਼ਿਲ੍ਹਾ ਅਰਰੀਆ (ਬਿਹਾਰ) ਦਾ ਰਹਿਣ ਵਾਲਾ ਹੈ।
ਉਹ ਆਪਣੇ ਜੀਜਾ ਮੂੰਗੀਆ ਰਿਸ਼ੀ ਦੇਵ ਪੁੱਤਰ ਚੰਦਰਸ਼ੇਰ ਰਿਸ਼ੀ ਦੇਵ ਵਾਸੀ ਸਿਰਸੀਆਂ ਕਲਾਂ, ਪੌੜੀਆਂ, ਜ਼ਿਲ੍ਹਾ ਅਰਰੀਆ (ਬਿਹਾਰ) ਨਾਲ ਝੋਨੇ ਦੀ ਲਵਾਈ ਕਰਨ ਲਈ ਪੰਜਾਬ ਆਇਆ ਸੀ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਪੱਪੂ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਮੂੰਗੀਆ ਆਪਣੇ ਪਿੰਡ ਦੇ ਗੁਆਂਢੀ ਬਿੰਦੇ ਸ਼ਾਹ, ਰਿਸ਼ੀ ਦੇਵ, ਛੇੜੀ ਅਤੇ ਪ੍ਰਮੋਦ ਰਿਸ਼ੀ ਦੇਵ ਨਾਲ ਪਿੰਡ ਕੋਠੇ ਦੁੱਲਟ ਝੋਨਾ ਲਾਉਣ ਆਏ ਸਨ।
ਮੰਗਲਵਾਰ ਰਾਤ ਕੁਲਦੀਪ ਸਿੰਘ ਦੇ ਖੇਤਾਂ ਵਿਚ ਝੋਨਾ ਲਾਉਣ ਤੋਂ ਬਾਅਦ ਉਹ ਪਾਣੀ ਵਾਲੀ ਮੋਟਰ ਵਾਲੇ ਸ਼ੈੱਡ ਦੀ ਛੱਤ ਉਤੇ ਸੁੱਤਾ ਪਿਆ ਸੀ। ਰਾਤ ਲਗਭਗ ਇਕ ਵਜੇ ਅਚਾਨਕ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸਨੇ ਉੱਠ ਕੇ ਦੇਖਿਆ ਤਾਂ ਪ੍ਰਮੋਦ ਦੇ ਹੱਥ ਵਿਚ ਕੁਹਾੜੀ ਸੀ ਅਤੇ ਉਹ ਭਰਾ ਮੂੰਗੀਆ ਦੇ ਸਿਰ ਉਤੇ ਵਾਰ ਕਰ ਰਿਹਾ ਸੀ। ਪ੍ਰਮੋਦ ਨੇ ਇਸ ਬਾਰੇ ਕਿਸੇ ਨੂੰ ਦੱਸਣ ਉਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬਾਅਦ ਵਿਚ ਉਹ ਮੌਕੇ ਤੋਂ ਫਰਾਰ ਹੋ ਗਿਆ।
ਪੰਜਾਬ ਝੋਨਾ ਲਾਉਣ ਆਏ ਬਿਹਾਰੀ ਮਜ਼ਦੂਰ ਨੇ ਆਪਣੇ ਜੀਜੇ ਨੂੰ ਕੁਹਾੜੀ ਨਾਲ ਬੇਰਹਿਮ ਹੋ ਕੇ ਵੱਢਿਆ, ਮੌਤ
Related Post