<p><strong>ਚੰਡੀਗੜ੍ਹ&comma; 8 ਅਕਤੂਬਰ &vert; <&sol;strong>ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸਰਪੰਚ ਬਣਨ ਦੇ 3&comma;683 ਉਮੀਦਵਾਰਾਂ ਦੇ ਕਾਗ਼ਜ਼ ਰੱਦ ਕੀਤੇ ਹਨ&comma; ਜਦੋਂਕਿ ਪੰਚ ਬਣਨ ਦੇ 11&comma;734 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ।<&sol;p>&NewLine;<p>ਕਾਗ਼ਜ਼ ਰੱਦ ਹੋਣ ਮਗਰੋਂ ਬਹੁਤੇ ਉਮੀਦਵਾਰਾਂ ਨੇ ਇਲਜ਼ਾਮ ਲਾਏ ਹਨ ਕਿ ਬਿਨਾਂ ਠੋਸ ਆਧਾਰ ਤੋਂ ਹੀ ਉਨ੍ਹਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ। ਕਈਆਂ ਨੇ ਕਾਗ਼ਜ਼ ਰੱਦ ਹੋਣ ਮਗਰੋਂ ਹਾਈਕੋਰਟ ਦਾ ਰੁਖ਼ ਕਰ ਲਿਆ ਹੈ। ਬਹੁਤੇ ਕਾਗ਼ਜ਼ ਰੱਦ ਕਰਨ ਪਿੱਛੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਣ ਨੂੰ ਆਧਾਰ ਬਣਾਇਆ ਗਿਆ ਹੈ।<&sol;p>&NewLine;<p>ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਪੜਤਾਲ ਦੌਰਾਨ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ&comma; ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 247 ਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ। ਇਸ ਤਰ੍ਹਾਂ ਬਠਿੰਡਾ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 248 ਨਾਮਜ਼ਦਗੀਆਂ ਰੱਦ ਹੋਈਆਂ ਹਨ&comma; ਜਦੋਂਕਿ ਬਰਨਾਲਾ ਵਿੱਚ ਸਰਪੰਚਾਂ ਲਈ 20 ਤੇ ਪੰਚਾਂ ਲਈ 30 ਨਾਮਜ਼ਦਗੀਆਂ ਰੱਦ ਹੋਈਆਂ ਹਨ।<&sol;p>&NewLine;<p>ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਵਿੱਚ ਸਰਪੰਚਾਂ ਲਈ 106 ਤੇ ਪੰਚਾਂ ਲਈ 242 ਨਾਮਜ਼ਦਗੀਆਂ&comma; ਫਰੀਦਕੋਟ ਵਿੱਚ ਸਰਪੰਚਾਂ ਲਈ 70 ਤੇ ਪੰਚਾਂ ਲਈ 209 ਨਾਮਜ਼ਦਗੀਆਂ&comma; ਫ਼ਾਜ਼ਿਲਕਾ ਵਿੱਚ ਸਰਪੰਚਾਂ ਲਈ 52 ਤੇ ਪੰਚਾਂ ਲਈ 138 ਨਾਮਜ਼ਦਗੀਆਂ&comma; ਗੁਰਦਾਸਪੁਰ ਵਿੱਚ ਸਰਪੰਚਾਂ ਲਈ 1208 ਤੇ ਪੰਚਾਂ ਲਈ 3533 ਨਾਮਜ਼ਦਗੀਆਂ ਰੱਦ ਹੋਈਆਂ ਹਨ।<&sol;p>&NewLine;<p>ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਸਰਪੰਚਾਂ ਲਈ 18 ਤੇ ਪੰਚਾਂ ਲਈ 87 ਨਾਮਜ਼ਦਗੀਆਂ&comma; ਜਲੰਧਰ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 214 ਨਾਮਜ਼ਦਗੀਆਂ&comma; ਕਪੂਰਥਲਾ ਵਿੱਚ ਸਰਪੰਚਾਂ ਲਈ 45 ਤੇ ਪੰਚਾਂ ਲਈ 190 ਨਾਮਜ਼ਦਗੀਆਂ&comma; ਮਾਲੇਰਕੋਟਲਾ ਵਿੱਚ ਸਰਪੰਚਾਂ ਲਈ 4 ਤੇ ਪੰਚਾਂ ਲਈ 23 ਨਾਮਜ਼ਦਗੀਆਂ&comma; ਮੋਗਾ ਵਿੱਚ ਸਰਪੰਚਾਂ ਲਈ 115 ਅਤੇ ਪੰਚਾਂ ਲਈ 376 ਨਾਮਜ਼ਦਗੀਆਂ&comma; ਐਸਏਐਸ ਨਗਰ ਵਿੱਚ ਸਰਪੰਚਾਂ ਲਈ 122 ਤੇ ਪੰਚਾਂ ਲਈ 389 ਨਾਮਜ਼ਦਗੀਆਂ ਰੱਦ ਹੋਈਆਂ ਹਨ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> à¨œà¨¾à¨‚ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> à¨¨à¨¾à¨² ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;