<p><strong>ਹਰਿਆਣਾ&comma; 1 ਨਵੰਬਰ &vert;<&sol;strong> ਇਥੋਂ ਦੇ ਨੂੰਹ ਜ਼ਿਲੇ ਦੇ ਬਿਛੌਰ ਥਾਣਾ ਖੇਤਰ ਅਧੀਨ ਪੁਨਹਾਣਾ-ਜੁਰਹੇੜਾ ਰੋਡ &OpenCurlyQuote;ਤੇ ਇਕ ਤੇਜ਼ ਰਫਤਾਰ ਬਲੈਰੋ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਸਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 2 ਭਰਾਵਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ। ਗੱਡੀ ਚਾਲਕ ਮੌਕੇ &OpenCurlyQuote;ਤੇ ਹੀ ਫਰਾਰ ਹੋ ਗਿਆ।<&sol;p>&NewLine;<p>ਜਾਣਕਾਰੀ ਮੁਤਾਬਕ ਧਰਮਵੀਰ&comma; ਧਰਮ ਸਿੰਘ ਤੇ ਅਮਿਤ ਦੋਵੇਂ ਬਾਈਕ &OpenCurlyQuote;ਤੇ ਸਵਾਰ ਹੋ ਕੇ ਕਾਮਾ ਜਾ ਰਹੇ ਸਨ। ਜਦੋਂ ਉਹ ਪੁਨਹਾੜਾ-ਜੁਰਹੇੜਾ ਰੋਡ &OpenCurlyQuote;ਤੇ ਖੇਲੜਾ ਮੋੜ &OpenCurlyQuote;ਤੇ ਪਹੁੰਚੇ ਤਾਂ ਉਥੇ ਥੋੜ੍ਹੀ ਦੇਰ ਲਈ ਰੁਕੇ। ਉਨ੍ਹਾਂ ਦੱਸਿਆ ਕਿ ਧਰਮਵੀਰ&comma; ਧਰਮਸਿੰਘ ਤੇ ਅਮਿਤ ਸੜਕ ਕਿਨਾਰੇ ਬਾਈਕ ਕੋਲ ਖੜ੍ਹੇ ਸਨ&comma; ਇਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬਲੈਰੋ ਨੇ ਤਿੰਨੋਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ।<br &sol;>&NewLine;ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ&comma; ਜਿਥੇ ਧਰਮਵੀਰ ਤੇ ਧਰਮ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।<&sol;p>&NewLine;<p>ਦੂਜੇ ਪਾਸੇ ਅਮਿਤ ਦੀ ਹਾਲਤ ਗੰਭੀਰ ਬਣੀ ਹੋਈ ਹੈ&comma; ਜਿਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕਾਂ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ &OpenCurlyQuote;ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;