ਨਰਿੰਦਰ ਕੁਮਾਰ | ਜਲੰਧਰ
 
ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨਕੋਦਰ ਦੇ ਪਿੰਡ ਗਹੀਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ 60 ਸਾਲਾ ਬਜ਼ੁਰਗ ਵਿਅਕਤੀ ਵੱਲੋਂ ਘਰ ਵਿੱਚ ਕੰਮ ਕਰਨ ਵਾਲੀ ਇੱਕ 25 ਸਾਲਾ ਕੁਆਰੀ ਲੜਕੀ ਨਾਲ ਜਬਰ ਜਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਨਕੋਦਰ ਥਾਣਾ ਸਦਰ ਦੇ ਐਸਐਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਘਰ ਵਿੱਚ ਕੰਮ ਕਰਨ ਜਾਂਦੀ ਸੀ ਪਰ ਕੱਲ੍ਹ ਘਰ ਵਿੱਚ ਬਜ਼ੁਰਗ ਕੁਲਬੀਰ ਸਿੰਘ ਉਮਰ ਕਰੀਬ 60 ਸਾਲ ਇਕੱਲਾ ਸੀ ਤੇ ਮੌਕਾ ਦੇਖਦਿਆਂ ਲੜਕੀ ਦਾ ਰੇਪ ਕਰ ਦਿੱਤਾ। ਇਸ ਮਾਮਲੇ ਤੇ ਕਾਰਵਾਈ ਕਰਦਿਆਂ ਨਕੋਦਰ ਪੁਲਿਸ ਵੱਲੋਂ ਮੁਲਜ਼ਮ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।