ਲੁਧਿਆਣਾ | ਰਾਮਬਾਗ ਰੋਡ LBC ਕਾਲਜ ਨੇੜੇ ਸ੍ਰੀ ਗਣਪਤੀ ਵਿਸਰਜਨ ਦੌਰਾਨ ਰਣੀਕੇ ਨਹਿਰ ਵਿੱਚ ਡੁੱਬਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਧੂਰੀ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਰਾਮਬਾਗ ਰੋਡ ਤੋਂ ਗਣਪਤੀ ਵਿਸਰਜਨ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪੁੱਜੇ ਹੋਏ ਸਨ।
ਇਸੇ ਦੌਰਾਨ 22 ਸਾਲਾ ਨੌਜਵਾਨ ਸੁਨੀਲ ਸ਼ਰਮਾ ਦੀਕਸ਼ਿਤ ਪੁੱਤਰ ਜਤਿੰਦਰ ਨਾਥ ਰਿੰਪੀ ਵਾਸੀ ਤਪਾ ਜ਼ਿਲ੍ਹਾ ਬਰਨਾਲਾ ਅਚਾਨਕ ਪੈਰ ਤਿਲਕ ਕਾਰਨ ਨਹਿਰ ਦੇ ਤੇਜ਼ ਵਹਾਅ ਪਾਣੀ ‘ਚ ਬਹਿ ਗਿਆ । ਡੁੱਬਣ ਕਾਰਨ ਉਸਦੀ ਮੌਤ ਹੋ ਗਈ।
ਗੋਤਾਖੋਰਾਂ ਨੇ ਕਰੀਬ ਤਿੰਨ ਘੰਟੇ ਬਾਅਦ ਉਸ ਦੀ ਲਾਸ਼ ਨਹਿਰ ‘ਚੋਂ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਨੌਜਵਾਨ ਸੁਨੀਲ ਸ਼ਰਮਾ ਦੀਕਸ਼ਿਤ ਬਰਨਾਲਾ ‘ਚ ਬਿਜਲੀ ਦੀ ਦੁਕਾਨ ‘ਤੇ ਕੰਮ ਕਰਦਾ ਸੀ।