<p><strong>ਤਰਨਤਾਰਨ&comma; 13 ਮਾਰਚ &vert;<&sol;strong> ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਲਗੋ ਕੋਠੀ &&num;8216&semi;ਚ ਨਸ਼ੇ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਰਮੇਸ਼ ਕੁਮਾਰ ਵਾਸੀ ਅਲਗੋ ਕੋਠੀ ਵਜੋਂ ਹੋਈ ਹੈ। ਉਸ ਨੇ ਘਰ ਦੇ ਬਾਥਰੂਮ &&num;8216&semi;ਚ ਆਪਣੇ ਪ੍ਰਾਈਵੇਟ ਪਾਰਟ &&num;8216&semi;ਚ ਟੀਕਾ ਲਗਾ ਲਿਆ। ਮ੍ਰਿਤਕ ਨੌਜਵਾਨ ਕੋਲੋਂ ਬਾਥਰੂਮ &&num;8216&semi;ਚ ਪਈ ਇਕ ਨਸ਼ੀਲੇ ਟੀਕੇ ਦੀ ਸਰਿੰਜ ਵੀ ਬਰਾਮਦ ਹੋਈ ਹੈ।<&sol;p>&NewLine;<p>ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਕੁਮਾਰ ਅਤੇ ਚਾਚਾ ਬਲਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਸ਼ੇ ਦਾ ਆਦੀ ਸੀ&comma; ਉਨ੍ਹਾਂ ਨੇ ਉਸ ਨੂੰ ਕਈ ਵਾਰ ਨਸ਼ਾ ਛੱਡਣ ਅਤੇ ਚੰਗੀ ਜ਼ਿੰਦਗੀ ਜਿਊਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਵਾਲਿਆਂ ਵੱਲੋਂ ਸਮਝਾਉਣ ਦੇ ਬਾਵਜੂਦ ਵੀ ਨਸ਼ਾ ਕਰਦਾ ਰਿਹਾ । ਨੌਜਵਾਨ ਨਸ਼ੇ ਦਾ ਆਦੀ ਹੋ ਗਿਆ। ਘਰ ਦੇ ਬਾਥਰੂਮ &&num;8216&semi;ਚ ਉਸ ਨੇ ਆਪਣੇ ਗੁਪਤ ਅੰਗ &&num;8216&semi;ਚ ਟੀਕਾ ਲਗਾ ਲਿਆ&comma; ਜਿਸ ਕਾਰਨ ਉਸ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ।<&sol;p>&NewLine;<p>ਮ੍ਰਿਤਕ ਦੇ ਪਿਤਾ ਤੇ ਚਾਚੇ ਨੇ ਦੱਸਿਆ ਕਿ ਪਿੰਡ ਅਲਗੋ ਕੋਠੀ &&num;8216&semi;ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਨਸ਼ੇ ਕਾਰਨ ਮਰ ਰਹੇ ਨੌਜਵਾਨਾਂ ਦੀਆਂ ਮੌਤਾਂ ਨੂੰ ਦੇਖ ਰਹੀ ਹੈ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪਰਿਵਾਰ ਨੇ ਐਸਐਸਪੀ ਤੋਂ ਮਾਮਲੇ ਦੀ ਜਾਂਚ ਕਰਨ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਵਾਂਗ ਹੋਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਨਾ ਹੋਣ। ਚੌਕੀ ਅਲਗੋਂ ਕੋਠੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ &&num;8216&semi;ਚ ਲੈ ਲਿਆ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਦੇ ਹੀ ਕਾਰਵਾਈ ਕੀਤੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;