ਹੁਸ਼ਿਆਰਪੁਰ – ਅੱਜ ਸਵੇਰੇ ਕੋਲ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਦੇ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ 9ਵੀਂ ਕਲਾਸ ਦੇ ਵਿਦਿਆਰਥੀ ਹਰਮਨ ਸਿੰਘ ਦੀ ਮੌਤ ਹੋ ਗਈ। ਬੱਸ ਵਿਚ ਸਵਾਰ 44 ਬੱਚਿਆਂ ਚੋਂ 16 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ।
ਸਵੇਰੇ ਟਾਂਡਾ ਸਾਇਡ ਤੋਂ ਆ ਰਹੀ ਸਕੂਲ ਦੇ ਬੱਸ ਨੂੰ ਰਿਲਾਇੰਸ ਪੰਪ ਨੇੜੇ ਟਰਾਲਾ ਨੇ ਪਿਛਿਓਂ ਟੱਕਰ ਮਾਰੀ ਦਿੱਤੀ। ਸਕੂਲ ਬੱਸ ਦੇ ਡਰਾਈਵਰ ਨੇ ਬੱਚੇ ਨੂੰ ਲੈਣ ਲਈ ਬੱਸ ਸੜਕ ਤੇ ਹੀ ਰੋਕ ਦਿੱਤੀ।
ਇਸ ਦੌਰਾਨ ਪਿੱਛੇ ਤੇਜ਼ ਰਫਤਾਰ ਤੇ ਆ ਰਹੇ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਹੋਣ ਕਰਕੇ ਬੱਸ ਦੇ ਵਿਚ ਬੈਠੇ ਬੱਚੇ ਗੰਭੀਰ ਜ਼ਖਮੀ ਹੋ ਗਏ। ਬੱਚਿਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਦਸੂਹਾ ‘ਚ ਸਕੂਲੀ ਬੱਸ ਦੇ ਐਕਸੀਡੈਂਟ ‘ਚ 9ਵੀਂ ਜਮਾਤ ਦੇ ਹਰਮਨ ਦੀ ਮੌਤ, 16 ਬੱਚੇ ਜ਼ਖਮੀ
Related Post