ਡੈਸਕ | ਪੰਜਾਬ ਦੇ ਪਟਿਆਲਾ ਦੇ ਰਹਿਣ ਵਾਲੇ 11 ਲੋਕਾਂ ਨਾਲ ਉਤਰਾਖੰਡ ਵਿਚ ਵੱਡਾ ਹਾਦਸਾ ਵਾਪਰ ਗਿਆ ਹੈ। ਇਹ ਲੋਕ ਘੁੰਮਣ ਫਿਰਨ ਲਈ ਉਤਰਾਖੰਡ ਗਏ ਸਨ। ਅੱਜ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਰਾਮਨਗਰ ਸਥਿਤ ਢੇਲਾ ਨਦੀ ਵਿਚ ਡਿੱਗ ਗਈ। ਘਟਨਾ ਇਸ ਤਰ੍ਹਾਂ ਵਾਪਰੀ ਕਿ ਭਾਰੀ ਮੀਂਹ ਕਾਰਨ ਨਦੀ ਓਵਰਫਲੋ ਹੋ ਗਈ ਸੀ ਤੇ ਪੁਲ ਉਪਰੋਂ ਪਾਣੀ ਵਹਿ ਰਿਹਾ ਸੀ।

ਡਰਾਈਵਰ ਨੇ ਧਿਆਨ ਨਹੀਂ ਦਿੱਤਾ ਤੇ ਗੱਡੀ ਨੂੰ ਤੇਜ਼ ਰਫਤਾਰ ਨਾਲ ਪੁਲ ਤੋਂ ਪਾਰ ਕਰਨ ਦੀ ਕੋਸ਼ਿਸ ਕੀਤੀ। ਤੇਜ਼ ਕਰੰਟ ਕਾਰਨ ਸੈਲਾਨੀਆਂ ਨਾਲ ਭਰੀ ਇਹ ਕਾਰ ਨਦੀ ਵਿੱਚ ਜਾ ਡਿੱਗੀ। ਉੱਥੇ ਦੇ ਇਕ ਵਾਸੀ ਨੇ ਦੱਸਿਆ ਕਿ ਆਰਟਿਗਾ ਕਾਰ ਕਾਰਬੇਟ ਵੱਲ ਜਾ ਰਹੀ ਸੀ। ਉਸ ਨੇ ਲਾਈਟ ਮਾਰ ਕੇ ਤੇ ਹੱਥ ਹਿਲਾ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਸਮਝ ਨਹੀਂ ਸਕਿਆ।

ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਕਿ ERTIGA ਗੱਡੀ ਵਿਚ 10 ਲੋਕ ਸਵਾਰ ਸਨ। ਹਾਦਸੇ ‘ਚ 1 ਵਿਅਕਤੀ ਗੰਭੀਰ ਜ਼ਖਮੀ ਹੈ ਅਤੇ 9 ਲੋਕਾਂ ਦੀ ਮੌਤ ਹੋ ਗਈ ਹੈ। ਦਰਿਆ ਵਿਚ ਡਿੱਗੀ ਕਾਰ ਨੂੰ ਟਰੈਕਟਰ ਨਾਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।