ਜਲੰਧਰ, 10 ਮਾਰਚ | ਜਲੰਧਰ ਪੁਲਿਸ ਨੇ  CP ਸਵਪਨ ਸ਼ਰਮਾ ਦੀ ਅਗਵਾਈ ‘ਚ ਕੋਰੀਅਰ ਰਾਹੀਂ ਵਿਦੇਸ਼ਾਂ ‘ਚ ਨਸ਼ਾ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ‘ਚ ਸ਼ਾਮਲ 9 ਹੋਰ ਜਾਣਿਆਂ ਨੂੰ 22 ਕਿਲੋ ਅਫੀਮ ਸਣੇ  ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ 9 ਕਰੋੜ ਦੀ ਵੱਡੀ ਰਕਮ ਵਾਲੇ  30 ਬੈਂਕ ਖਾਤੇ ਵੀ ਫ੍ਰੀਜ਼ ਕੀਤੇ, ਨਾਲ ਹੀ ਡਰੱਗ ਮਨੀ ਨਾਲ ਬਣੀਆਂ 6 ਕਰੋੜ ਦੀਆਂ ਜਾਇਦਾਦਾਂ ਦੀ ਸੀਲ ਕਰਨ ਲਈ ਪਛਾਣ ਕਰ ਲਈ ਹੈ। ਝਾਰਖੰਡ ਤੋਂ ਅਫੀਮ ਉਤਪਾਦਕ ਤੇ ਕੁਲੈਕਟਰ 12 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ । ਪੁਲਿਸ ਵਲੋਂ ਇਸ ਨਸ਼ਾ ਤਸਕਰੀ ‘ਚ ਸ਼ਾਮਲ UK, USA,  ਆਸਟ੍ਰੇਲੀਆ ਤੇ ਕੈਨੇਡਾ ਤੋਂ 5 ਵਿਦੇਸ਼ੀ ਬੱਸ ਸੰਸਥਾਵਾਂ ਤੇ ਦਿੱਲੀ ‘ਚ 6 ਕਸਟਮ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ ।