ਪਟਿਆਲਾ | ਪਿਛਲੇ ਦਿਨੀਂ ਪੁਲਿਸ ਵੱਲੋਂ ਬੀਰਪਾਲ ਕੌਰ ਨਾਂ ਦੀ ਲੁਟੇਰੀ ਲਾੜੀ ਕਾਬੂ ਕੀਤੀ ਗਈ, ਜਿਸ ਬਾਰੇ ਖੁਦ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਦੁਲਹਨ ਵੱਲੋਂ 8 ਵਿਆਹ ਕਰਵਾਏ ਗਏ ਸਨ ਅਤੇ ਇਹ ਲੋਕਾਂ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੀ ਸੀ। 

ਇਸ ਨੂੰ ਜੁਲਕਾ ਥਾਣੇ ਅਧੀਨ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਸੀ। ਪਿਛਲੇ ਦਿਨੀਂ ਅਦਾਲਤ ‘ਚ ਪੇਸ਼ ਕਰਨ ਦੌਰਾਨ ਇਸ ਔਰਤ ਦਾ ਮੈਡੀਕਲ ਕਰਵਾਇਆ ਗਿਆ ਤਾਂ ਉਹ ਐੱਚਆਈਵੀ ਪਾਜ਼ੇਟਿਵ ਪਾਈ ਗਈ, ਨਾਲ ਹੀ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਕਿਰਨ ਬਾਲਾ ਨਾਂ ਦੀ ਇਕ ਹੋਰ ਔਰਤ ਗ੍ਰਿਫਤਾਰ ਕੀਤੀ ਗਈ ਹੈ। ਇਸ ਨੇ 6 ਵਿਆਹ ਕਰਵਾਏ ਹੋਏ ਹਨ।

ਕਿਰਨ ਬਾਲਾ ਤੋਂ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਕਿਰਨ ਬਾਲਾ ਵੱਲੋਂ ਵੀ ਹੁਣ ਤੱਕ 6 ਵਿਆਹ ਕਰਵਾਏ ਜਾ ਚੁੱਕੇ ਹਨ। ਪੀੜਤ ਲੋਕ ਫੋਨ ‘ਤੇ ਸੰਪਰਕ ਕਰ ਰਹੇ ਹਨ। ਅਜੇ ਤੱਕ ਕਿਰਨ ਬਾਲਾ ਖਿਲਾਫ਼ ਕਿਸੇ ਨੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)