ਲੁਧਿਆਣਾ | ਟਿੱਬਾ ਰੋਡ ਦੇ ਗੋਪਾਲ ਨਗਰ ਚੌਕ ਇਲਾਕੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਨੇ 6 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਗੋਪਾਲ ਨਗਰ ਵਾਸੀ ਪੂਜਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਬਾੜ ਦਾ ਕੰਮ ਕਰਦੀ ਹੈ। ਉਸ ਦੀਆਂ 3 ਬੇਟੀਆਂ ਹਨ। ਵੱਡੀ ਬੇਟੀ ਦੇਵਿਕਾ ਵੀਰਵਾਰ ਨੂੰ ਆਪਣੇ ਲਈ ਬਿਸਕੁਟ ਖਰੀਦਣ ਦੁਕਾਨ ‘ਤੇ ਗਈ ਸੀ।

ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਨੰ. ਪੀਬੀ10ਐਫਜੀ-5334 ਨੇ ਉਸ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਥਾਣਾ ਟਿੱਬਾ ਚ ਤਾਇਨਾਤ ਏਐੱਸਆਈ ਜਸਪਾਲ ਸਿੰਘ ਦੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਕਾਰ ਹੇਠਾਂ ਸਿਰ ਕੁਚਲਣ ਕਾਰਨ ਬੱਚੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪਰ ਫਿਰ ਵੀ ਪੁਲਿਸ ਮੁਲਾਜ਼ਮ ਉਸ ਨੂੰ ਕਾਰ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ। ਭੜਕੇ ਲੋਕਾਂ ਨੇ ਰੋਡ ਜਾਮ ਕਰ ਦਿੱਤਾ ਤਾਂ ਪੁਲਿਸ ਨੇ ਉੱਥੇ ਬੈਠੇ ਲੋਕਾਂ ਨੂੰ ਸਮਝਾਇਆ। ਦੇਰ ਰਾਤ ਤੱਕ ਮਾਹੌਲ ਗਰਮ ਹੀ ਰਿਹਾ। ਥਾਣਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਏਐੱਸਆਈ ਨੇ ਬੱਚੀ ਨੂੰ ਬਚਾਉਣ ਲਈ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ ਪਰ ਉਹ ਬਚ ਨਾ ਸਕੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

AddThis Website Tools