ਜਲੰਧਰ . ਜਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਸ਼ਨੀਵਾਰ ਨੂੰ ਕੋਰੋਨਾ ਦੇ 235 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਹੁਣ ਜਲੰਧਰ ਵਿਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਅੱਜ ਵੀ ਕੋਰੋਨਾ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਕੋਰੋਨਾ ਜਲੰਧਰ ਤਹਿਸੀਲ ਫਿਲੌਰ ਵਿਚ ਸਭ ਤੋਂ ਜਿਆਦਾ ਹੋਇਆ ਹੈ। ਤਹਿਸੀਲ ਫਿਲੌਰ ਵਿਚ ਨਾਇਬ ਤਹਿਸੀਲ ਸਮੇਤ ਕਰੀਬ ਇਕ ਦਰਜਨ ਕਰਮਚਾਰੀ ਪਾਜੀਟਿਵ ਆਏ ਹਨ।

ਜਲੰਧਰ ਵਿਚ ਅੱਜ ਕੋਰੋਨਾ ਦੀ ਐਂਟਰੀ ਵੱਡੀਆਂ ਫੈਕਟਰੀਆਂ ਵਿਚ ਵੀ ਹੋ ਗਈ ਹੈ। ਅੱਜ ਬੀਐਸਟੀ ਆਟੋ ਪ੍ਰਾਇਵੇਟ ਲਿਮੀਟਿਡ ਜਲੰਧਰ ਫੈਕਟਰੀ 8, ਯੂਨੀਸਨ ਇੰਜੀਰੀਨਿੰਗ ਇੰਡਸਟਰੀ8, ਕੈਂਸਲ ਟੁਆਇਟਾ ਦੇ 12 ਕਰਮਚਾਰੀ ਪਾਜੀਟਿਵ ਆਏ ਹਨ।

ਜਲੰਧਰ ਵਿਚ ਕੋਰੋਨਾ  ਪ੍ਰਭਾਵਿਚ ਲੋਕਾਂ ਦੀ ਗਿਣਤੀ 7620 ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 197 ਹੈ।

ਇਹਨਾਂ ਇਲਾਕਿਆਂ ਤੋਂ ਆਏ ਮਰੀਜ਼

ਤਹਿਸੀਲ ਫਿਲੌਰ
ਚੌਧਰੀਆਂ ਮੁਹੱਲਾ
ਮਿਲਟਰੀ ਹਸਪਤਾਲ
ਲੰਮਾ ਪਿੰਡ
ਮਾਸਟਰ ਤਾਰਾ ਸਿੰਘ ਨਗਰ
ਜੇ.ਪੀ ਨਗਰ
ਪੁਰਾਣਾ ਜਵਾਹਰ ਨਗਰ
ਗ੍ਰੀਨ ਪਾਰਕ
ਗੁਰੂ ਗੋਬਿੰਦ ਸਿੰਘ ਐਵੀਨਿਊ
ਲਾਜਪਤ ਨਗਰ
ਪੀਏਪੀ ਕੈਂਪਸ
ਗੁਰਜੀਤ ਨਗਰ
ਜੋਤੀ ਨਗਰ
ਦਕੋਹਾ
ਗੁਰੂ ਨਾਨਕ ਪੁਰਾ
ਅਰਬਨ ਅਸਟੇਟ
ਜਲੰਧਰ ਦੇ ਆਸਪਾਸ ਦੇ ਪਿੰਡ