ਜਲੰਧਰ | ਸ਼ਹਿਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਰਫਤਾਰ ਤੇਜ਼ ਹੋ ਗਈ ਹੈ। ਸੋਮਵਾਰ ਸ਼ਾਮ ਤੱਕ 54 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਚੁੱਕੀ ਹੈ ਅਤੇ ਹਸਪਤਾਲਾਂ ਵਿੱਚ ਕੋਰੋਨਾ ਨਾਲ 3 ਮੌਤਾਂ ਵੀ ਹੋ ਗਈਆਂ।

ਹੈਲਥ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸੋਮਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਂ ਤੋਂ ਜਿਹੜੀਆਂ ਰਿਪੋਰਟਾਂ ਮਿਲੀਆਂ ਉਸ ਮੁਤਾਬਿਕ 54 ਨਵੇਂ ਕੇਸ ਜਲੰਧਰ ਜਿਲੇ ਵਿੱਚ ਦਰਜ ਕੀਤੇ ਗਏ ਹਨ।

ਨਵੇਂ ਕੋਰੋਨਾ ਕੇਸ ਗੋਲਡਨ ਐਵਨਿਊ, ਬਸਤੀ ਬਾਵਾ ਖੇਲ, ਬਸਤੀ ਨੌ, ਸੈਂਟਰਲ ਟਾਊਨ, ਬੈਂਕ ਇਨਕਲੇਵ, ਬੈਂਕ ਕਾਲੋਨੀ, ਫਿਲੌਰ ਤੋਂ ਹਨ। ਹੁਣ ਤੱਕ ਜਿਲੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 700 ਦੇ ਕਰੀਬ ਪਹੁੰਚ ਗਈ ਹੈ।

1833 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆਈ ਹੈ। ਠੀਕ ਹੋਣ ਤੋਂ ਬਾਅਦ 18 ਮਰੀਜਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )