ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 53 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਤੇ 5 ਮੌਤਾਂ ਹੋ ਚੁੱਕਿਆਂ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 1585 ਤੱਕ ਪਹੁੰਚ ਗਈ ਹੈ। 151 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ।

  ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਕੋਰੋਨਾ ਵਾਇਰਸ(ਕੋਵਿਡ-19) ਅਪਡੇਟ

03-04-2020

1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1585
2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1585
3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ53
4ਮਿ੍ਰਤਕਾਂ ਦੀ ਗਿਣਤੀ05
5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1381
6ਰਿਪੋਰਟ ਦੀ ਉਡੀਕ ਹੈ151
7ਠੀਕ ਹੋਏ01
  • 1 ਪਾਜ਼ੀਟਿਵ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
  • 3 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। 2 ਮਾਮਲੇ ਪਾਜ਼ੀਟਿਵ ਕੇਸ ਦੇ ਸੰਪਰਕ ਵਾਲੇ ਹਨ।
  • 2 ਮਾਮਲੇ ਐਸ.ਏ.ਐਸ ਨਗਰ ਤੋਂ ਸਾਹਮਣੇ ਆਏ ਹਨ, ਜੋ ਦਿੱਲੀ ਵਿਖੇ ਜ਼ਮਾਤ ਵਿੱਚ ਸ਼ਾਮਲ ਹੋਏ ਸਨ।

ਸਾਰੇ ਐਕਟਿਵ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਵਿਦੇਸ਼ੀ ਯਾਤਰਾ ਨਾਲ ਸਬੰਧਤ ਜਾਂ ਉਨ੍ਹਾਂ ਦੇ ਸੰਪਰਕਾਂ ਨਾਲ ਸਬੰਧਤ ਲਗਭਗ ਸਾਰੇ ਪਾਜ਼ੀਟਿਵ ਮਾਮਲਿਆਂ ਵਿੱਚ ਕਮਿਊਨਿਟੀ ਵਿਚ ਫੈਲਾਅ ਦਾ ਕੋਈ ਸਬੂਤ ਨਹੀਂ ਮਿਲਿਆ। ਆਉਣ ਵਾਲੇ ਦਿਨਾਂ ਵਿੱਚ ਜਾਂਚ ਵਿਚ ਵਾਧਾ ਕੀਤਾ ਜਾਵੇਗਾ।

ਪੰਜਾਬ ਵਿਚ ਕੋਵਿਡ-19 ਦੀ ਜ਼ਿਲਾ ਵਾਰ ਰਿਪੋਰਟ

ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1ਐਸ.ਬੀ.ਐਸ ਨਗਰ1901
2ਐਸ.ਏ.ਐਸ ਨਗਰ1201
3ਹੁਸ਼ਿਆਰਪੁਰ0711
4ਜਲੰਧਰ0500
5ਅੰਮਿ੍ਰਤਸਰ0501
6ਲੁਧਿਆਣਾ0401
7ਪਟਿਆਲਾ0100
ਕੁੱਲ5315

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।