ਨਵੀਂ ਦਿੱਲੀ | ਕੋਰੋਨਾ ਦੇ ਨਵੇਂ ਰੂਪ ਡੇਲਟਾ ਪਲੱਸ ਵੈਰੀਅੰਟ ਦੇ 2 ਮਾਮਲੇ ਪੰਜਾਬ ਚ ਵੀ ਸਾਹਮਣੇ ਆਏ ਹਨ। ਲੁਧਿਆਣਾ ਅਤੇ ਪਟਿਆਲਾ ਵਿੱਚ ਡੇਲਟਾ ਪਲੱਸ ਵੈਰੀਅੰਟ ਦੇ ਕੇਸ ਮਿਲੇ ਹਨ। ਡੇਲਟਾ ਪਲੱਸ ਵੈਰੀਅੰਟ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਕੋਰੋਨਾ ਦਾ ਹੁਣ ਤੱਕ ਸਭ ਤੋਂ ਤੇਜੀ ਨਾਲ ਫੈਲਣ ਵਾਲਾ ਰੋਗ ਹੈ।

ਦੇਸ਼ ਦੇ 12 ਸੂਬਿਆਂ ‘ਚ 51 ਅਜਿਹੇ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ 22 ਕੇਸ ਇਕੱਲੇ ਮਹਾਰਾਸ਼ਟਰ ਸੂਬੇ ‘ਚ ਹੀ ਮਿਲੇ ਹਨ।

ਕੇਂਦਰ ਸਰਕਾਰ ਨੇ ਇਨ੍ਹਾਂ 12 ਸੂਬਿਆਂ ਨੂੰ ਫਿਰ ਤੋਂ ਸਖ਼ਤੀ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਜਿੱਥੇ-ਜਿੱਥੇ ਡੇਲਟਾ ਪਲੱਸ ਵੈਰੀਅੰਟ ਕੇਸ ਮਿਲੇ ਹਨ ਉੱਥੇ ਟੈਸਟਾ ਦੀ ਗਿਣਤੀ ਵਧਾਈ ਜਾਵੇ।

ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਦੇ 51667 ਕੇਸ ਸਾਹਮਣੇ ਆਏ ਹਨ ਅਤੇ 1329 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ ਮੌਤਾਂ 3,93,310 ਹੋਈਆਂ ਹਨ ਅਤੇ 6,12,868 ਐਕਟਿਵ ਕੇਸ ਹਨ।

ਯੂਨੀਅਨ ਹੈਲਥ ਸੈਕਟਰੀ ਰਾਜੇਸ਼ ਭੂਸ਼ਣ ਨੇ ਪੰਜਾਬ ਦੀ ਚੀਫ ਸੈਕਟਰੀ ਵਿਨੀ ਮਹਾਜਨ ਨੂੰ ਚਿੱਠੀ ਲਿਖ ਕੇ ਐਕਸ਼ ਤੇਜ਼ ਕਰਨ ਲਈ ਕਿਹਾ ਹੈ। ਦੱਸਿਆ ਗਿਆ ਹੈ ਕਿ ਲੁਧਿਆਣਾ ਅਤੇ ਪਟਿਆਲਾ ‘ਚ ਜਿਹੜੇ ਡੇਲਟਾ ਪਲੱਸ ਵੈਰੀਅੰਟ ਦੇ ਸਾਹਮਣੇ ਆਏ ਹਨ ਉੱਥੇ ਕੋਰੋਨਾ ਟੈਸਟਾ ਦੀ ਗਿਣਤੀ ਹੋਰ ਵਧਾਈ ਜਾਵੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)