ਕਪੂਰਥਲਾ। ਨਵਨੀਤ ਸਿੰਘ ਬੈਂਸ ਸੀਨੀਅਰ ਕਪਤਾਨ ਪੁਲਿਸ, ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਹਰਵਿੰਦਰ ਸਿੰਘ ਪੀ.ਪੀ.ਐਸ., ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਕਪੂਰਥਲਾ, ਬਰਜਿੰਦਰ ਸਿੰਘ ਪੀ.ਪੀ.ਐਸ., ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਦੀ ਅਗਵਾਈ ਹੇਠ ਕਿਸੇ ਮੁਖਬਰ ਨੇ ਏ.ਐਸ.ਆਈ ਸ਼ਾਮ ਸਿੰਘ ਦੀ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ।

ਨਵਜੋਤ ਸਿੰਘ ਉਰਫ ਮਣੀ ਪੁੱਤਰ ਮਲਕੀਤ ਸਿੰਘ, ਰਵੀਪਾਲ ਸਿੰਘ ਉਰਫ ਰਵੀ ਪੁੱਤਰ ਵਿਜੇ ਕੁਮਾਰ, ਕਰਨ ਲਾਹੌਰੀ ਉਰਫ ਕਰਨ ਪੁੱਤਰ ਅਸ਼ੋਕ ਕੁਮਾਰ, ਸਮੀਰ ਉਰਫ ਸ਼ੇਰੂ ਪੁੱਤਰ ਬਲਦੇਵ ਸਿੰਘ ਵਾਸੀ ਮੁਸ਼ਕਦੇਵ ਥਾਣਾ ਕੋਤਵਾਲੀ ਕਪੂਰਥਲਾ ਤੇ ਸੰਦੀਪ ਸਿੰਘ ਉਰਫ ਸਾਬੀ ਪੁੱਤਰ ਬੂਟਾ ਸਿੰਘ ਵਾਸੀ ਗ੍ਰਾਮ ਧੀਰਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਤੇ ਇਨ੍ਹਾਂ ਦੇ ਨਾਲ ਹੀ 2-3 ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਪੂਰਥਲਾ ਸ਼ਹਿਰ ਵਿਚ ਗੁੰਡਾਗਰਦੀ ਕਰਕੇ ਪੱਲੋ ਵਾਸੀ ਚੂਹੜਵਾਲ ਨਾਂ ਦੇ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਸੀ, ਜੋ ਕਾਂਜਲੀ ਜੰਗਲ ਵਿਚ ਬੈਠ ਕੇ ਕਪੂਰਥਲਾ ਸੁਭਾਨਪੁਰ ਰੋਡ ‘ਤੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ।