&NewLine;<p class&equals;"wp-block-paragraph"><strong>ਅੰਮ੍ਰਿਤਸਰ &vert; <&sol;strong>ਦਰਬਾਰ ਸਾਹਿਬ ਨੇੜੇ ਬੰਬ ਦੀ ਝੂਠੀ ਖ਼ਬਰ ਫੈਲਾਉਣ ਵਾਲੇ ਇਕ ਨਿਹੰਗ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਖਬਰ ਤੋਂ ਬਾਅਦ ਹੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ &OpenCurlyQuote;ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ 1&period;30 ਵਜੇ ਤੋਂ ਹੀ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ।<&sol;p>&NewLine;&NewLine;&NewLine;&NewLine;<figure class&equals;"wp-block-image size-large"><img src&equals;"https&colon;&sol;&sol;punjabibulletin&period;in&sol;wp-content&sol;uploads&sol;2023&sol;06&sol;ੇੀੂ5ੈਾ&period;jpg" alt&equals;"" class&equals;"wp-image-59174"&sol;><&sol;figure>&NewLine;&NewLine;&NewLine;&NewLine;<p class&equals;"wp-block-paragraph">ਦੂਜੇ ਪਾਸੇ ਪੁਲਿਸ ਦੀ ਸਾਈਬਰ ਟੀਮ ਮੋਬਾਇਲ ਨੰਬਰ ਨੂੰ ਟਰੇਸ ਕਰ ਰਹੀ ਸੀ&comma; ਜਿਸ ਨੇ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸਵੇਰੇ ਪੰਜ ਵਜੇ ਪੁਲਿਸ ਨੇ ਇੱਕ ਨਿਹੰਗ &lpar;20&rpar; ਸਮੇਤ ਚਾਰ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਸ਼ਰਾਰਤ ਕਰਨ ਦੀ ਨੀਅਤ ਨਾਲ ਇਹ ਸੁਨੇਹਾ ਪੁਲਿਸ ਕੰਟਰੋਲ ਰੂਮ ਨੂੰ ਦਿੱਤਾ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਸ਼ਨੀਵਾਰ ਦੁਪਹਿਰ ਤੱਕ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 1&period;30 ਵਜੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਕਿਸੇ ਅਣਪਛਾਤੇ ਮੋਬਾਇਲ ਨੰਬਰ ਤੋਂ ਸੂਚਨਾ ਦਿੱਤੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਚਾਰ ਬੰਬ ਲੁਕੋਏ ਹੋਏ ਹਨ। ਜੇਕਰ ਪੁਲਿਸ &OpenCurlyQuote;ਚ ਹਿੰਮਤ ਹੈ ਤਾਂ ਉਹ ਇਨ੍ਹਾਂ ਧਮਾਕਿਆਂ ਨੂੰ ਰੋਕ ਲਵੇ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਬਾਅਦ ਪੁਲਿਸ ਨੇ ਸਵੇਰੇ ਪੰਜ ਵਜੇ ਮੁਲਜ਼ਮ ਘਰੋਂ ਫੜ ਲਿਆ। ਪਤਾ ਲੱਗਾ ਹੈ ਕਿ ਫੋਨ ਕਰਨ ਵਾਲਾ 20 ਸਾਲਾ ਨਿਹੰਗ ਹੈ ਅਤੇ ਆਸ-ਪਾਸ ਦੇ ਚਾਰ ਨਾਬਾਲਗ ਵੀ ਉਸ ਦੀ ਸ਼ਰਾਰਤ ਵਿਚ ਸ਼ਾਮਲ ਹਨ। ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਨਾਬਾਲਗ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ &OpenCurlyQuote;ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸ ਤੋਂ ਬਾਅਦ ਮੁਲਜ਼ਮ ਨੇ ਕਾਲ ਕੱਟ ਦਿੱਤੀ ਪਰ ਕੰਟਰੋਲ ਰੂਮ ’ਤੇ ਬੈਠੀ ਟੀਮ ਨੇ ਮੁਲਜ਼ਮਾਂ ਨੂੰ ਕਈ ਵਾਰ ਕਾਲ ਕੀਤੀ ਪਰ ਉਸਨੇ ਕਾਲ ਨਹੀਂ ਚੁੱਕੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਨੌਨਿਹਾਲ ਸਿੰਘ ਨੂੰ ਸੂਚਿਤ ਕੀਤਾ। ਕੁਝ ਦੇਰ ਬਾਅਦ ਹੀ ਪੁਲਿਸ ਲਾਈਨ ਤੋਂ ਦਸ ਬੰਬ ਨਿਰੋਧਕ ਟੀਮਾਂ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋ ਗਈਆਂ। ਹਾਲਾਂਕਿ ਉਦੋਂ ਤੱਕ ਪੂਰੇ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੁਲਿਸ ਨੂੰ ਖ਼ਦਸ਼ਾ ਹੈ ਕਿ ਹਮਲਾਵਰ ਪੰਜਾਬ ਭਰ ਵਿੱਚ ਲੁਕੇ ਹੋ ਸਕਦੇ ਹਨ। ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ &OpenCurlyQuote;ਚ ਪਹੁੰਚ ਕੇ ਬੰਬ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਪਰ ਸਾਈਬਰ ਸੈੱਲ ਫੋਨ ਕਰਨ ਵਾਲੇ ਵਿਅਕਤੀ ਦੀ ਭਾਲ &OpenCurlyQuote;ਚ ਸੀ। ਸਵੇਰ ਤੱਕ ਪੁਲਿਸ ਨੂੰ ਨਾ ਤਾਂ ਬੰਬ ਮਿਲਿਆ ਅਤੇ ਨਾ ਹੀ ਬੰਬ ਲਗਾਉਣ ਵਾਲੇ ਵਿਅਕਤੀ ਦਾ ਪਤਾ ਲੱਗਾ। ਸਵੇਰੇ ਪੰਜ ਵਜੇ ਪਤਾ ਲੱਗਾ ਕਿ ਫੋਨ ਕਰਨ ਵਾਲਾ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਨੇੜੇ ਬਾਂਸਾ ਵਾਲਾ ਬਾਜ਼ਾਰ ਵਿੱਚ ਰਹਿੰਦਾ ਹੈ ਅਤੇ ਉਸ ਨੇ ਚੋਰੀ ਹੋਏ ਮੋਬਾਇਲ ਰਾਹੀਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।<&sol;p>&NewLine;&NewLine;&NewLine;&NewLine;<h2 class&equals;"wp-block-heading"><strong>ਵੇਖੋ ਵੀਡੀਓ<&sol;strong><&sol;h2>&NewLine;&NewLine;&NewLine;&NewLine;<figure><iframe src&equals;"https&colon;&sol;&sol;www&period;facebook&period;com&sol;plugins&sol;video&period;php&quest;height&equals;314&amp&semi;href&equals;https&percnt;3A&percnt;2F&percnt;2Fwww&period;facebook&period;com&percnt;2Fpunjabibulletin&percnt;2Fvideos&percnt;2F3067782473365286&percnt;2F&amp&semi;show&lowbar;text&equals;false&amp&semi;width&equals;560&amp&semi;t&equals;0" width&equals;"560" height&equals;"314" allowfullscreen&equals;"true"><&sol;iframe><&sol;figure>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;