ਜਲੰਧਰ | ਜਲੰਧਰ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਸ਼ੁੱਕਵਾਰ ਨੂੰ 479 ਕੇਸ ਪਾਜ਼ੀਟਿਵ ਆਏ ਹਨ ਤੇ 9 ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਪਾਜੀਟਿਵ ਕੇਸ ਦੂਸਰੇ ਇਲਾਕਿਆ ਦੇ ਵੀ ਹਨ।

ਪਾਜੀਟਿਵ ਆਉਣ ਵਾਲੇ ਕੇਸਾਂ ਵਿੱਚੋਂ 1 ਹੀ ਪਰਿਵਾਰ ਦੇ ਤਿੰਨ ਮੈਂਬਰ ਡਿਫੈਂਸ ਕਾਲੋਨੀ, ਮਾਡਲ ਟਾਊਨ, ਭਾਰਤ ਨਗਰ, ਸੋਫੀ ਪਿੰਡ, ਪ੍ਰੀਤ ਨਗਰ, ਨਕੋਦਰ, ਪਿੰਡ ਅਕਾਲ ਪੁਰਖ ਫਿਲੌਰ ਦੇ ਕੁਝ ਪਰਿਵਾਰਾਂ ਦੇ 2 ਤੋਂ ਜਿਆਦਾ ਮੈਂਬਰ ਵੀ ਸ਼ਾਮਲ ਹਨ।

ਕੁਝ ਕੇਸ ਕਪੂਰਥਲਾ ਰੋਡ, ਮੁਹੱਲਾ ਗੋਬਿੰਦਗੜ, ਵਿਜੈ ਨਗਰ, ਬੰਬੇ ਨਗਰ, ਗੁਰੂ ਤੇਗ ਬਹਾਦਰ ਨਗਰ, ਵਿਰਕ ਇਨਕਲੇਵ, ਬਸਤੀ ਸ਼ੇਖ, ਨਿਜਾਮਤ ਨਗਰ, ਜਲੰਧਰ ਹਾਈਟਸ ਦੇ ਆਏ ਹਨ।

ਰਿਪੋਰਟਾਂ ਅਨੁਸਾਰ ਵੀਰਵਾਰ ਨੂੰ 416 ਕੇਸ ਪਾਜ਼ੀਟਿਵ ਆਏ ਸਨ ਤੇ 9 ਦੀ ਮੌਤ ਹੋਈ ਸੀ।  

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।