ਪਟਿਆਲਾ. 21 ਜਨਵਰੀ| ਪੰਜਾਬ ਦੇ ਪਟਿਆਲਾ ‘ਚ ਜਬਰ-ਜ਼ਨਾਹ ਦਾ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 9ਵੀਂ ਜਮਾਤ ‘ਚ ਪੜ੍ਹਦੀ ਲੜਕੀ ਨਾਲ ਪਿਛਲੇ ਦੋ ਸਾਲਾਂ ਤੋਂ ਉਸ ਦੇ ਤਾਏ ਵੱਲੋਂ ਬਲਾਤਕਾਰ ਕੀਤਾ ਜਾ ਰਿਹਾ ਸੀ। ਮਾਮਲਾ ਸਾਹਮਣੇ ਆਉਣ ‘ਤੇ ਲੋਕ ਹੈਰਾਨ ਰਹਿ ਗਏ।
ਲੜਕੀ ਨੇ ਦੱਸਿਆ ਕਿ ਤਾਇਆ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪੁਲਿਸ ਨੇ ਮੁਲਜ਼ਮ ਤਾਇਆ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਉਮਰ 45 ਸਾਲ ਦੇ ਕਰੀਬ ਹੈ। ਲੜਕੀ ਦੀ ਉਮਰ 15 ਸਾਲ ਹੈ।
ਪੀੜਤਾ ਦੀ ਮਾਂ ਨੇ ਥਾਣਾ ਜੁਲਕਾਂ ‘ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਜੇਠ ਦੀ ਪਤਨੀ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਦੋਸ਼ੀ ਪਰਿਵਾਰ ਨਾਲ ਰਹਿਣ ਲੱਗਾ।
19 ਜਨਵਰੀ 2024 ਨੂੰ 15 ਸਾਲਾ ਧੀ ਨੇ ਦੱਸਿਆ ਕਿ ਤਾਇਆ ਪਿਛਲੇ ਦੋ ਸਾਲਾਂ ਤੋਂ ਗਲਤ ਕੰਮ ਕਰ ਰਿਹਾ ਹੈ। ਉਹ ਇਸ ਬਾਰੇ ਕਿਸੇ ਨੂੰ ਕੁਝ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਇਸ ਕਾਰਨ ਉਹ ਬਹੁਤ ਡਰੀ ਹੋਈ ਸੀ। ਨਵੰਬਰ 2023 ‘ਚ ਵੀ ਦੋਸ਼ੀ ਨੇ ਬੱਚੀ ਨਾਲ ਬਲਾਤਕਾਰ ਕੀਤਾ ਸੀ। ਪੁਲਿਸ ਅਨੁਸਾਰ ਇਸ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦਿਹਾੜੀਦਾਰ ਦਾ ਕੰਮ ਕਰਦਾ ਹੈ।