ਪਟਿਆਲਾ . ਵੀਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਜ਼ਿਲ੍ਹੇ ਵਿੱਚੋਂ ਕੋਰੋਨਾਵਾਇਰਸ ਦੇ 45 ਪਾਜੀਟਿਵ ਮਾਮਲੇ ਸਾਹਮਣੇ ਆਏ, ਜੋ ਇੱਕੋ ਦਿਨ ‘ਚ ਸਭ ਤੋਂ ਵੱਡਾ ਵਾਧਾ ਰਿਹਾ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 485 ਹੋ ਗਈ ਹੈ।

ਸਿਹਤ ਵਿਭਾਗ ਨੇ ਕਿਹਾ ਕਿ ਜ਼ਿਆਦਾਤਰ ਪਾਜੀਟਿਵ ਕੇਸ ਪਹਿਲਾਂ ਹੀ ਪਾਜੀਟਿਵ ਕੇਸਾਂ, ਗਰਭਵਤੀ ਔਰਤਾਂ ਤੇ ਇਨਫਲੂਐਨਜ਼ਾ ਵਰਗੇ ਲੱਛਣਾਂ ਵਾਲੇ ਲੋਕਾਂ ਦੇ ਸੰਪਰਕ ‘ਚ ਆਉਣ ਵਾਲਿਆਂ ਕਰਕੇ ਸੀ। ਦੱਸ ਦਈਏ ਕਿ ਲਗਪਗ ਸਾਰੇ ਮਾਮਲੇ ਇੱਕੋ ਖੇਤਰ ਦੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖੇਤਰ ਨੂੰ ਸੀਲ ਕਰ ਦਿੱਤਾ ਹੈ।

ਉਧਰ, ਸਿਹਤ ਅਧਿਕਾਰੀਆਂ ਨੇ 48 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ ਤਿੰਨ ਜ਼ਿਲ੍ਹੇ ਤੋਂ ਬਾਹਰ ਦੇ ਹਨ। ਇਨ੍ਹਾਂ ਵਿੱਚੋਂ 35 ਕੇਸ ਸ਼ਹਿਰ ਦੇ, ਤਿੰਨ ਸਮਾਣਾ, ਇੱਕ ਰਾਜਪੁਰਾ ਤੇ ਛੇ ਵੱਖ-ਵੱਖ ਪਿੰਡਾਂ ਦੇ ਹਨ।