ਜਲੰਧਰ | ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਸੂਬੇ ਦੇ ਸ਼ਹਿਰਾਂ ਵਿੱਚ ਵੱਧਦਾ ਜਾ ਰਿਹਾ ਹੈ। ਬੁੱਧਵਾਰ ਸ਼ਾਮ ਤੱਕ ਕੋਰੋਨਾ ਦੇ 302 ਕੇਸ ਸਾਹਮਣੇ ਆਏ।

7 ਮਰੀਜ਼ਾਂ ਦੀ ਮੌਤ ਹੋਈ ਜਿਨ੍ਹਾਂ ਵਿੱਚ 5 ਨੂੰ ਬੀਪੀ ਅਤੇ ਸ਼ੂਗਰ ਦੀ ਪ੍ਰੇਸ਼ਾਨੀ ਸੀ ਅਤੇ 2 ਨੂੰ ਕੋਈ ਸਮੱਸਿਆ ਨਹੀਂ ਸੀ। ਮਰਨ ਵਾਲਿਆਂ ਦੀ ਉਮਰ 65 ਤੋਂ 86 ਸਾਲ ਵਿਚਾਲੇ ਹੈ।

ਸਿਹਤ ਵਿਭਾਗ ਮੁਤਾਬਿਕ 280 ਮਰੀਜ਼ਾਂ ਨੂੰ ਫਿਲਹਾਲ ਸ਼ਿਫਟ ਕਰਨਾ ਬਾਕੀ ਹੈ। ਪਿਛਲੇ 15 ਦਿਨਾਂ ਵਿੱਚ ਕੋਰੋਨਾ ਪਾਜੀਟਿਵ ਆਏ ਲੋਕਾਂ ਵਿੱਚੋਂ 168 ਦੇ ਮੋਬਾਇਲ ਨੰਬਰ ਅਤੇ ਅਡ੍ਰੈਸ ਗਲਤ ਹਨ।

ਬੁੱਧਵਾਰ ਸ਼ਾਮ ਤੱਕ ਮਿਲੇ ਕੇਸਾਂ ਵਿੱਚ ਇੱਕ ਕੇਸ ਅਜਿਹਾ ਵੀ ਸੀ ਜਿਸ ਦਾ ਅਡ੍ਰੈਸ ਬਾਬੂ ਲਾਭ ਸਿੰਘ ਨਗਰ ਲਿਖਵਾਇਆ ਗਿਆ ਸੀ। ਸਿਹਤ ਵਿਭਾਗ ਦੀ ਟੀਮ ਉੱਥੇ ਗਈ ਤਾਂ ਪਤਾ ਲੱਗਿਆ ਕਿ ਉਹ ਇਨਸਾਨ ਦੋ ਸਾਲ ਪਹਿਲਾਂ ਹੀ ਉੱਥੋਂ ਘਰ ਛੱਡ ਕੇ ਜਾ ਚੁੱਕਿਆ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਹੁਕਮ ਦਿੱਤੇ ਹਨ ਕਿ ਕੋਰੋਨਾ ਮਰੀਜਾਂ ਦੀ ਹਾਲਤ ਗੰਭੀਰ ਹੋਣ ਉੱਤੇ ਉਨ੍ਹਾਂ ਨੂੰ ਰੈਫਰ ਕਰਨ ਤੋਂ ਪਹਿਲਾਂ ਸਿਵਿਲ ਹਸਪਤਾਲ ਦੇ ਐਨਸਥੀਸੀਆ ਅਤੇ ਮੈਡੀਸਨ ਦੇ ਡਾਕਟਰ ਨੂੰ ਜਾਣਕਾਰੀ ਦਿੱਤੀ ਜਾਵੇ।

ਕੋਰੋਨਾ ਕੇਸ ਵੱਧਣ ਨਾਲ ਪੁਲਿਸ ਨੇ ਬਿਨਾ ਮਾਸਕ ਵਾਲੇ ਲੋਕਾਂ ਦੇ ਚਲਾਨ ਕੱਟਣੇ ਵੀ ਤੇਜ਼ ਕਰ ਦਿੱਤੇ ਹਨ। ਬੁੱਧਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕੇ ਲਗਾ ਕੇ ਚਲਾਨ ਕੱਟੇ ਗਏ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।