ਦੋ ਡਾਕਟਰਾਂ ਤੇ 4 ਨਰਸਾਂ ਤੇ ਵੀ ਹੋ ਸਕਦੀ ਹੈ ਕਾਰਵਾਈ

ਨਵੀਂ ਦਿੱਲੀ. ਬਿਹਾਰ ਦੇ ਜਹਾਨਾਬਾਦ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕੋਰੋਨਾ ਸੰਕਟ ਦੇ ਵਿਚਕਾਰ ਹੈਲਥ ਸੇਵਾਵਾਂ ਨਾ ਮਿਲਣ ਕਰਕੇ ਇਕ ਮਾਂ ਦੇ ਹੱਥਾਂ ਵਿੱਚ ਉਸਦੇ 3 ਸਾਲ ਦੇ ਬੱਚੇ ਨੇ ਦਮ ਤੋੜ ਦਿੱਤਾ। ਹੇਲਥ ਵਿਭਾਗ ਦੀ ਲਾਪਰਵਾਹੀ ਕਰਕੇ ਮਾਂ ਨੂੰ ਆਪਣੇ 3 ਸਾਲ ਦੇ ਬੱਚੇ ਦੇ ਇਲਾਜ ਲਈ ਐਂਬੁਲੈਸ ਸੇਵਾ ਨਹੀਂ ਮਿਲੀ, ਜਿਸ ਕਾਰਨ ਉਸਦੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਤੋਂ ਬਾਅਦ ਵੀ ਸਦਰ ਹਸਪਤਾਲ ਬੱਚੇ ਨੂੰ ਘਰ ਲਿਜਾਉਣ ਲਈ ਉਸਦੀ ਮਾਂ ਵਾਸਤੇ ਐੰਬੂਲੈਂਸ ਦਾ ਬੰਦੋਬਸਤ ਨਹੀਂ ਕਰ ਸਕਿਆ।

ਡੀਐਮ ਪ੍ਰਵੀਨ ਕੁਮਾਰ ਮੁਤਾਬਿਕ ਏਡੀਐਮ ਨੇ ਸਾਰੇ ਮਾਮਲੇ ਦੀ ਜਾਂਚ ਕਰਵਾਈ। ਮਾਮਲਾ ਬਿਹਾਰ ਦੇ ਜਹਾਨਾਬਾਦ ਦਾ ਨਿਕਲਿਆ ਹੈ ਤੇ ਹਸਪਤਾਲ ਦੇ ਹੈਲਥ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਂਚ ਜਾਰੀ ਹੈ। ਜਿਲਾ ਅਧਿਕਾਰੀ ਨੇ ਇਸ ਮਾਮਲੇ ਵਿੱਚ 2 ਡਾਕਟਰਾਂ ਤੇ 4 ਨਰਸਾਂ ਦੇ ਖਿਲਾਫ਼ ਅਨੁਸ਼ੰਸਾ ਜਾਹਿਰ ਕੀਤੀ ਹੈ। ਉਨ੍ਹਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।