ਜਲੰਧਰ . ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਰਬ ਦੇਸ਼ ਕੁਵੈਤ ਤੋਂ ਵਾਪਸ ਪਰਤੇ 3 ਨੌਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਸੰਖਿਆ 255 ਹੋ ਗਈ ਹੈ।

ਸਿਵਲ ਸਰਜਨ ਦਫ਼ਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ ਟੀ.ਪੀ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ  3 ਨੌਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜੋ ਪਿਛਲੇ ਦਿਨ ਕੁਵੈਤ ਤੋਂ ਆਏ ਸਨ। ਇਹਨਾਂ ਨੌਜਵਾਨਾਂ ਨੂੰ ਮਹਿਤਪੁਰ ਬਲੌਕ ਦੇ ਗੁਰਦੁਆਰੇ ਸਾਹਿਬ ਵਿਚ ਕੁਆਰੰਟਾਇਨ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕੀ ਦੋ ਨੌਜਵਾਨਾਂ ਦੀ ਉਮਰ 30 ਸਾਲ ਜੋ ਰਾਏਪੁਰ ਦੇ ਰਹਿਣ ਵਾਲੇ ਹਨ ਤੇ ਇਕ ਦੀ 25 ਸਾਲ ਹੈ ਇਹ ਪਿੰਡ ਡਰੋਲੀ ਕਲਾਂ ਦਾ ਰਹਿਣ ਵਾਲਾ ਹੈ। ਉਹਨਾਂ ਨੇ ਦੱਸਿਆ ਕਿ ਹੁਣ ਤਕ 8280 ਲੋਕਾਂ ਕੋਰੋਨਾ ਵਾਇਰਸ ਦੀ ਜਾਂਚ ਲਈ ਲਏ ਗਏ ਹਨ ਜਿਹਨਾਂ ਵਿਚੋਂ 7395 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 255 ਦੀ ਰਿਪੋਰਟ ਪਾਜ਼ੀਟਿਵ ਆਈ ਹੈ। 210 ਲੋਕ ਡਿਸਚਾਰਜ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ ਤੇ 8 ਲੋਕਾਂ ਦੀ ਹੁਣ ਤਕ ਮੌਤ ਹੋ ਗਈ ਹੈ। 37 ਲੋਕ ਅਲੱਗ-ਅਲੱਗ ਹਸਪਤਾਲਾਂ ਵਿਚ ਜੇਰੇ ਇਲਾਜ ਹਨ।

ਡਿਫੈਂਸ ਕਾਲੋਨੀ ਵਾਲੇ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲਿਆ ਨੇ ਦਿੱਤੇ ਸੈਂਪਲ

ਡਿਫੈਂਸ ਕਾਲੋਨੀ ਵਿਚ ਜਿਸ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਹੁਣ ਉਸ ਦੇ ਸੰਪਰਕ ਵਿਚ ਆਉਣ ਵਾਲਿਆਂ ਨੇ ਆਪਣੀ ਜਾਂਚ ਕਰਵਾਉਣ ਲਈ ਸੈਂਪਲ ਦੇ ਦਿੱਤੇ ਹਨ। ਹੁਣ ਰਿਪੋਰਟ ਆਉਣ ਤਕ ਉਹਨਾਂ ਨੂੰ ਕੁਆਰੰਟਾਇਨ ਕੀਤਾ ਗਿਆ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ96467-33001ਨੂੰ ਸੇਵ ਕਰਕੇnews updatesਮੈਸੇਜ ਭੇਜੋ। ਜਲੰਧਰ ਬੁਲੇਟਿਨwww.fb.com/jalandharbulletinਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)