ਅੰਬਾਲਾ। ਅੰਬਾਲਾ ਪੁਲਿਸ ਨੇ ਢਾਈ ਕਰੋੜ ਦਾ 520 ਗ੍ਰਾਮ ਨਸ਼ੀਲਾ ਪਦਾਰਥ ਰੱਖਣ ਦੇ ਮਾਮਲੇ ਵਿਚ ਇਕ ਮਹਿਲਾ, ਉਸਦੀ ਬੇਟੀ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਕਰਦੇ ਸਨ ਤੇ ਦਿੱਲੀ ਤੋਂ ਇਕ ਨਿੱਜੀ ਕਾਰ ਰਾਹੀਂ ਇਥੇ ਆ ਰਹੇ ਸਨ। ਉਨ੍ਹਾਂ ਕੋਲ ਸਮੈਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਅੰਬਾਲਾ-ਦਿੱਲੀ ਰਾਸ਼ਟਰੀ ਮਾਰਗ ਉਤੇ ਛਾਉਣੀ ਤੋਂ ਗ੍ਰਿਫਤਾਰ ਕੀਤਾ ਗਿਆ। ਕਾਰ ਚਾਲਕ ਹਿਮਾਚਲ ਦੇ ਊਨਾ ਦਾ ਰਹਿਣ ਵਾਲਾ ਹੈ। ਉਥੇ ਹੀ ਮਹਿਲਾ ਤੇ ਉਸਦੀ ਬੇਟੀ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਐਨਡੀਪੀਐਸ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਦੇ ਅਪਡੇਟਸ ਮੋਬਾਇਲ ‘ਤੇ ਮੰਗਵਾਉਣ ਲਈ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ। Whatsapp : https://bit.ly/3RnHnnm Telegram https://bit.ly/3y73aJ2)