ਤਰਨਤਾਰਨ | ਪਿੰਡ ਬਾਸਰਕੇ ਦਾ ਰਹਿਣ ਵਾਲਾ ਚਮਕੌਰ ਸਿੰਘ ਜੰਮੂ ‘ਚ ਸ਼ਹੀਦ ਹੋ ਗਿਆ ਹੈ। 27 ਸਾਲ ਦਾ ਚਮਕੌਰ ਮਾਪਿਆਂ ਦਾ ਇਕੱਲਾ ਪੁੱਤ ਸੀ । ਉਸਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਅਜੇ ਕੋਈ ਬੱਚਾ ਵੀ ਨਹੀਂ ਸੀ ਹੋਇਆ।
ਫੌਜ ਦਾ ਫੋਨ ਆਉਣ ‘ਤੇ ਘਰ ਵਿੱਚ ਚੀਕ- ਚਿਹਾੜਾ ਪੈ ਗਿਆ। ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਚਾਚਾ ਜੋਬਨ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਚਮਕੌਰ ਘਰ ਦੇ ਹਾਲਾਤ ਨੂੰ ਸੁਧਾਰਨ ਲਈ ਫ਼ੌਜ ਵਿੱਚ ਭਰਤੀ ਹੋਇਆ ਸੀ।
ਉਸਦਾ ਡੇਢ ਸਾਲ ਪਹਿਲਾਂ ਲਵਪ੍ਰੀਤ ਕੌਰ ਨਾਲ ਵਿਆਹ ਹੋਇਆ। ਜੋਬਨ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਮੌਤ ਸਬੰਧੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸਥਿਤੀ ਸਾਫ਼ ਤੌਰ ‘ਤੇ ਸਪੱਸ਼ਟ ਨਹੀਂ ਕੀਤੀ ਗਈ।
ਤਰਨਤਾਰਨ ਦਾ 26 ਸਾਲਾਂ ਚਮਕੌਰ ਸਿੰਘ ਜੰਮੂ ‘ਚ ਹੋਇਆ ਸ਼ਹੀਦ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ, ਪਤੀ ਦੀ ਲਾਸ਼ ਦੇਖ ਚੂੜੇ ਵਾਲੀ ਭੁੱਬਾਂ ਮਾਰ ਰੋਈ
Related Post