ਲੁਧਿਆਣਾ | ਮੌਸਮ ਬਦਲਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆ ਫੈਲਣੀਆ ਸ਼ੁਰੂ ਹੋ ਜਾਂਦੀਆਂ ਹਨ, ਜਿਸ ਤਰ੍ਹਾਂ ਮਹਾਨਗਰ ਵਿਚ ਡੇਂਗੂ ਦੇ ਕਾਫੀ ਮਰੀਜ਼ ਸਾਹਮਣੇ ਆਏ । ਹੁਣ ਮੌਸਮ ਦੇ ਬਦਲਾਅ ਹੋਣ ਨਾ ਸਵਾਇਨ ਫਲੂ ਦੇ ਵੀ 21 ਸਵਾਇਨ ਫਲੂ ਦੇ ਪਾਜ਼ੀਟਿਵ ਕੇਸ ਲੁਧਿਆਣਾ ਵਿਚ ਆ ਚੁੱਕੇ ਹਨ। ਜਿਨ੍ਹਾਂ ਵਿਚੋਂ ਪੰਜ ਹਸਪਤਾਲਾਂ ਵਿਚ ਇਲਾਜ ਅਧੀਨ ਹਨ ।

ਸਿਵਲ ਸਰਜਨ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਸਵਾਈਨ ਫਲੂ ਦੇ ਲੱਛਣ ਤੇਜ਼ ਬੁਖਾਰ ਹੋਣਾ, ਅੱਖਾਂ ਵਿਚ ਲਾਲੀ ਹੋਣਾ ਅਤੇ ਸਰੀਰ ਵਿਚ ਦਰਦ ਹੋਣਾ ਨਜਲਾ ਜ਼ੁਕਾਮ ਹੋਣਾ ਹਨ । ਇਹ ਸਾਰੇ ਲੱਛਣ ਨਜ਼ਰ ਆਉਣ ਤੁਰੰਤ ਨਾਲ ਸਿਹਤ ਕੇਂਦਰ ਵਿਚ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤਾਂ ਉਹ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਤੇ ਮਾਸਕ ਪਹਿਨ ਕੇ ਰੱਖਣ ।
ਸਿਵਲ ਸਰਜਨ ਨੇ ਦੱਸਿਆ ਸਿਵਲ ਹਸਪਤਾਲਾਂ ਵਿਚ ਅੱਲਗ ਤੋਂ ਸਵਾਈਨ ਫਲੂ ਵਾਰਡ ਵੀ ਬਣਾਏ ਗਏ ਹਨ।