ਤਰਨਤਾਰਨ (ਬਲਜੀਤ ਸਿੰਘ) | ਅੰਮ੍ਰਿਤਸਰ ਦੇ ਪਿੰਡ ਛਾਪਿਆਂਵਾਲੀ ਤੋਂ ਇੱਕ ਸਕੂਲੀ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਇੱਕ ਹੋਰ ਘਟਨਾ ਨੂੰ ਅੰਜਾਮ ਦਿੰਦਿਆਂ ਅੱਜ ਖਡੂਰ ਸਾਹਿਬ ਇਲਾਕੇ ‘ਚ ਵੀ 2 ਬੱਚਿਆਂ ਦੇ ਗੁੰਮ ਹੋਣ ਦੀ ਖਬਰ ਹੈ।

ਪਰਮਜੀਤ ਕੌਰ ਪਤਨੀ ਸਵ. ਪ੍ਰੇਮ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਗੁਰਮੇਲ ਸਿੰਘ 8ਵੀਂ ਜਮਾਤ ‘ਚ ਪੜ੍ਹਦਾ ਹੈ, ਜੋ ਘਰੋਂ ਗੁਆਂਢੀਆਂ ਦੇ ਮੁੰਡੇ ਪ੍ਰਿੰਸ ਨਾਲ ਸਕੂਲ ਗਿਆ ਸੀ ਪਰ ਦੋਵੇਂ ਭੇਤਭਰੇ ਹਾਲਾਤ ਵਿਚ ਗੁੰਮ ਹੋ ਗਏ ਤੇ ਅਜੇ ਤੱਕ ਵਾਪਸ ਨਹੀਂ ਪਰਤੇ, ਕਾਫੀ ਲੱਭਣ ਤੋਂ ਬਾਅਦ ਵੀ ਉਨ੍ਹਾਂ ਦਾ ਪਤਾ ਨਹੀਂ ਲੱਗਾ।

ਪੁਲਿਸ ਚੌਕੀ ਖਡੂਰ ਸਾਹਿਬ ਵਿਖੇ ਦਰਖਾਸਤ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)