ਫਿਲੌਰ | ਸ਼ਹਿਰ ਦੇ ਵਾਰਡ ਨੰ. 10 ‘ਚ ਐਤਵਾਰ ਸਵੇਰੇ 4 ਅਤੇ 6 ਸਾਲ ਦੀਆਂ 2 ਬੱਚੀਆਂ ਨੇ ਗਲਤੀ ਨਾਲ ਜ਼ਹਿਰ ਖਾ ਲਿਆ।

ਮਾਮਲੇ ਦਾ ਜਾਣਕਾਰੀ ਮਿਲਣ ‘ਤੇ ਪਰਿਵਾਰ ਵਾਲੇ ਜਦੋਂ ਬੱਚੀਆਂ ਨੂੰ ਡੀਐੱਮਸੀ ਲੁਧਿਆਣਾ ਲਿਜਾ ਰਹੇ ਸਨ ਤਾਂ ਰਸਤੇ ‘ਚ ਛੋਟੀ ਬੱਚੀ ਨੇ ਦਮ ਤੋੜ ਦਿੱਤਾ। 6 ਸਾਲ ਅਨੀਸ਼ਾ ਦੀ ਹਾਲਤ ਗੰਭੀਰ ਹੈ।

ਬੱਚੀਆਂ ਦੇ ਪਿਤਾ ਗੌਰਵ ਦੀ 3 ਹਫਤੇ ਪਹਿਲਾਂ ਬਿਜਲੀ ਦਾ ਕੰਮ ਕਰਦੇ ਸਮੇਂ ਮੌਤ ਹੋ ਗਈ ਸੀ।

ਬੱਚੀ ਦੀ ਤਾਈ ਸੋਨੀਆ ਨੇ ਦੱਸਿਆ ਕਿ ਸਵੇਰੇ ਉਹ ਘਰ ਦੀ ਛੱਤ ‘ਤੇ ਕੱਪੜੇ ਧੋ ਰਹੀ ਸੀ ਤਾਂ ਉਸ ਨੇ ਅਚਾਨਕ ਛੋਟੀ ਕੁੜੀ ਦੇ ਰੋਣ ਦੀ ਆਵਾਜ਼ ਸੁਣੀ, ਜਦੋਂ ਉਹ ਹੇਠਾਂ ਆਈ ਤਾਂ ਬੱਚੀ ਉਲਟੀਆਂ ਕਰ ਰਹੀ ਸੀ।

ਬੱਚੀ ਦੀ ਮਾਂ ਹਿਨਾ ਨੇ ਦੱਸਿਆ ਕਿ ਇਸ ਨੇ ਗਲਤੀ ਨਾਲ ਜ਼ਹਿਰ ਖਾ ਲਿਆ ਹੈ। ਗੁਆਂਢੀਆਂ ਦੀ ਮਦਦ ਨਾਲ ਉਹ ਹਸਪਤਾਲ ਲੈ ਕੇ ਗਏ। ਡਾਕਟਰਾਂ ਅਨੁਸਾਰ ਅਨੀਸ਼ਾ ਦੀ ਹਾਲਤ ਨਾਜ਼ੁਕ ਹੈ।

ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਪਰਿਵਾਰ ਵਾਲੇ ਅਜੇ ਬਿਆਨ ਨਹੀਂ ਦੇ ਸਕੇ। ਬੱਚੀਆਂ ਨੇ ਗਲਤੀ ਨਾਲ ਜ਼ਹਿਰੀਲਾ ਪਦਾਰਥ ਖੁਦ ਨਿਗਲ ਲਿਆ ਜਾਂ ਉਨ੍ਹਾਂ ਨੂੰ ਕਿਸੇ ਨੇ ਦਿੱਤਾ, ਇਹ ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)