&NewLine;<p class&equals;"wp-block-paragraph"><strong>ਜਲੰਧਰ&comma; 11 ਅਕਤੂਬਰ &vert;<&sol;strong> 15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਇਕ ਕੁੜੀ ਅਤੇ ਉਸ ਦੀ ਗੁਆਂਢਣ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ। 2 ਕੁੜੀਆਂ ਦੇ ਲਾਪਤਾ ਹੋਣ ਨਾਲ ਪੁਲਿਸ ਪ੍ਰਸ਼ਾਸਨ &OpenCurlyQuote;ਚ ਭਾਜੜਾਂ ਪੈ ਗਈਆਂ। ਪੁਲਿਸ ਦੇਰ ਰਾਤ ਤੱਕ ਬੱਸ ਸਟੈਂਡ ਦੇ ਆਸ-ਪਾਸ ਉਨ੍ਹਾਂ ਦੀ ਭਾਲ ਕਰਦੀ ਰਹੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਮੁਤਾਬਕ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਗਲੀ ਨੰਬਰ-8 ਦੀਆਂ ਰਹਿਣ ਵਾਲੀਆਂ 2 ਲੜਕੀਆਂ ਸ਼ੱਕੀ ਹਾਲਾਤ &OpenCurlyQuote;ਚ ਲਾਪਤਾ ਹੋ ਗਈਆਂ। ਜਦੋਂ ਪਰਿਵਾਰ ਵਾਲਿਆਂ ਨੂੰ ਕੁੜੀਆਂ ਬਾਰੇ ਧਮਕੀ ਭਰਿਆ ਫੋਨ ਆਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀ ਖੁਦ ਫੀਲਡ &OpenCurlyQuote;ਚ ਆ ਗਏ। ਦੇਰ ਰਾਤ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ &OpenCurlyQuote;ਚ ਜਾਂਚ ਜਾਰੀ ਸੀ। ਪੁਲਿਸ ਨੇ ਧਮਕੀ ਭਰੀਆਂ ਕਾਲਾਂ ਵੀ ਟਰੇਸ ਕੀਤੀਆਂ ਪਰ ਕੁਝ ਪਤਾ ਨਹੀਂ ਲੱਗ ਸਕਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਜਾਣਕਾਰੀ ਮੁਤਾਬਕ 29 ਸਾਲਾ ਕੁੜੀ ਕਰੀਬ 15 ਦਿਨ ਪਹਿਲਾਂ ਮਨੀਲਾ ਤੋਂ ਜਲੰਧਰ ਆਈ ਸੀ। ਉਸ ਦਾ ਪਤੀ ਮਨੀਲਾ ਵਿਚ ਰਹਿ ਰਿਹਾ ਸੀ। ਉਹ ਇਕੱਲੀ ਭਾਰਤ ਆਈ ਸੀ। ਮੰਗਲਵਾਰ ਦੇਰ ਸ਼ਾਮ ਉਸ ਨੇ ਕਿਸੇ ਕੰਮ ਲਈ ਬਾਜ਼ਾਰ ਜਾਣਾ ਸੀ। ਉਹ ਆਪਣੇ ਗੁਆਂਢ &OpenCurlyQuote;ਚ ਰਹਿਣ ਵਾਲੀ 22 ਸਾਲਾ ਕੁੜੀ ਨੂੰ ਨਾਲ ਲੈ ਕੇ ਬਾਜ਼ਾਰ ਗਈ ਸੀ। ਇਸ ਤੋਂ ਬਾਅਦ ਦੋਵਾਂ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਪਹਿਲਾਂ ਫ਼ੋਨ ਕੀਤਾ ਤਾਂ ਫ਼ੋਨ ਨਹੀਂ ਲੱਗਾ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਕੁੜੀਆਂ ਦੇ ਘਰੋਂ ਨਿਕਲਣ ਤੋਂ ਕੁਝ ਘੰਟੇ ਬਾਅਦ ਹੀ ਮਨੀਲਾ ਤੋਂ ਆਈ ਕੁੜੀ ਦੇ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਪਰਿਵਾਰ ਵਾਲਿਆਂ ਨੂੰ ਕਿਹਾ- ਤੁਹਾਡੀਆਂ ਕੁੜੀਆਂ ਨੂੰ ਚੁੱਕ ਲਿਆ ਗਿਆ ਹੈ। ਹੁਣ ਤੁਸੀਂ ਜੋ ਕਰਨਾ ਕਰ ਲਵੋ। ਪਰਿਵਾਰ ਵਾਲਿਆਂ ਮੁਤਾਬਕ 22 ਸਾਲ ਦੀ ਕੁੜੀ ਦਾ ਅਗਲੇ ਮਹੀਨੇ ਵਿਆਹ ਹੋ ਰਿਹਾ ਹੈ। ਵਿਆਹ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਸਹਿਮਿਆ ਹੋਇਆ ਹੈ।<br><br>ਕੰਟਰੋਲ ਰੂਮ ਵਿਚ ਸੂਚਨਾ ਮਿਲਣ ਤੋਂ ਬਾਅਦ ਡੀਸੀਪੀ ਜਗਮੋਹਨ ਸਿੰਘ ਨੇ ਆਪਣੀ ਟੀਮ ਅਤੇ 3 ਥਾਣਿਆਂ ਦੀ ਪੁਲਿਸ ਨਾਲ ਬੱਸ ਸਟੈਂਡ ਅਤੇ ਥਾਣਾ-6 ਦੇ ਖੇਤਰ ਵਿਚ ਪੈਂਦੇ ਕਈ ਹੋਟਲਾਂ ਦੇ ਸੀ&period;ਸੀ&period;ਟੀ&period;ਵੀ&period; ਬੱਸ ਸਟੈਂਡ ਨੇੜੇ ਸਥਿਤ ਇਕ ਨਿੱਜੀ ਬੱਸ ਕੰਪਨੀ ਦੇ ਦਫ਼ਤਰ ਵੀ ਚੈੱਕ ਕੀਤੇ ਪਰ ਕੁਝ ਵੀ ਨਹੀਂ ਮਿਲਿਆ। ਰਾਤ ਕਰੀਬ 3 ਵਜੇ ਤੱਕ ਸੀਨੀਅਰ ਅਧਿਕਾਰੀ ਖੁਦ ਮਾਮਲੇ ਦੀ ਜਾਂਚ ਵਿਚ ਲੱਗੇ ਰਹੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਪੀੜਤ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਮਨੀਲਾ ਤੋਂ ਪਰਤੀ ਕੁੜੀ ਦੇ ਪਤੀ ਦਾ ਪਹਿਲਾਂ ਵੀ ਜਲੰਧਰ ਦੇ ਇਕ ਨੌਜਵਾਨ ਨਾਲ ਝਗੜਾ ਹੋਇਆ ਸੀ। ਪਰਿਵਾਰ ਨੂੰ ਉਕਤ ਵਿਅਕਤੀ &OpenCurlyQuote;ਤੇ ਸ਼ੱਕ ਹੈ&comma; ਜਿਸ ਤੋਂ ਬਾਅਦ ਪੁਲਿਸ ਨੂੰ ਕੁਝ ਅਹਿਮ ਸੂਚਨਾ ਮਿਲੀ ਸੀ&comma; ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;