ਉੱਤਰ ਪ੍ਰਦੇਸ਼ । ਕਾਨਪੁਰ ਦੇ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਟਿਕਾਣਿਆਂ ਤੋਂ ਮਿਲੇ 197 ਕਰੋੜ ਰੁਪਏ ਤੇ 23 ਕਿਲੋ ਸੋਨੇ ਨੂੰ ਲੈ ਕੇ ਦੇਸ਼ ਭਰ ‘ਚ ਚਰਚਾਵਾਂ ਚੱਲ ਰਹੀਆਂ ਹਨ।

ਪਿਊਸ਼ ਜੈਨ ਨੇ ਗੁਹਾਰ ਲਗਾਈ ਕੀਤੀ ਹੈ ਕਿ ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਟੈਕਸ ਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਜ਼ਬਤ ਕੀਤੀ ਗਈ ਨਕਦੀ ਯਾਨੀ 52 ਕਰੋੜ ਰੁਪਏ ਤੇ ਬਾਕੀ ਦੇ ਪੈਸੇ ਵਾਪਸ ਕਰੇ। ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਕਿ ਇਨਕਮ ਟੈਕਸ ਵਿਭਾਗ ਨੇ ਇਸ ਨੂੰ ਟਰਨਓਵਰ ਮੰਨ ਲਿਆ ਹੈ ਤੇ ਪਿਊਸ਼ ਜੈਨ ਜੁਰਮਾਨਾ ਤੇ ਟੈਕਸ ਭਰ ਕੇ ਪੈਸੇ ਕਢਵਾ ਸਕਦੇ ਹਨ ਪਰ ਡੀਜੀਜੀਆਈ ਨੇ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਪਿਊਸ਼ ਜੈਨ ਵੱਲੋਂ 52 ਕਰੋੜ ਦਾ ਟੈਕਸ ਜਮ੍ਹਾ ਕਰਵਾਉਣ ਦੀ ਗੱਲ ਗਲਤ ਹੈ।

ਪਿਊਸ਼ ਜੈਨ ਤੋਂ ਟੈਕਸ ਨਹੀਂ ਵਸੂਲਿਆ ਜਾਵੇਗਾ ਤੇ ਨਾ ਹੀ ਉਸ ਤੋਂ ਵਸੂਲੇ ਗਏ 197 ਕਰੋੜ ਰੁਪਏ ਨੂੰ ਉਸ ਦਾ ਕਾਰੋਬਾਰੀ ਟਰਨਓਵਰ ਮੰਨਿਆ ਗਿਆ ਹੈ। ਜਾਂਚ ਚੱਲ ਰਹੀ ਹੈ।

ਡੀਜੀਜੀਆਈ ਨੇ ਕਿਹਾ- ਟੈਕਸ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

ਡੀਜੀਜੀਆਈ ਅਹਿਮਦਾਬਾਦ ਵਿੰਗ ਦੇ ਵਧੀਕ ਕਮਿਸ਼ਨਰ ਵਿਵੇਕ ਪ੍ਰਸਾਦ, ਜਿਨ੍ਹਾਂ ਨੇ ਇੱਤਰ ਵਪਾਰੀ ਪਿਊਸ਼ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਦੀ ਅਗਵਾਈ ਕੀਤੀ, ਨੇ ਅਟਕਲਾਂ ‘ਤੇ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਪਿਊਸ਼ ਜੈਨ ਤੋਂ 52 ਕਰੋੜ ਦਾ ਟੈਕਸ ਜਮ੍ਹਾ ਕਰਵਾਉਣ ਦੀ ਗੱਲ ਗਲਤ ਹੈ।

ਕਾਰੋਬਾਰੀ ਤੋਂ ਟੈਕਸ ਨਹੀਂ ਵਸੂਲਿਆ ਜਾਵੇਗਾ ਤੇ ਨਾ ਹੀ ਉਸ ਤੋਂ ਵਸੂਲੇ ਗਏ 197 ਕਰੋੜ ਰੁਪਏ ਨੂੰ ਉਸ ਦਾ ਕਾਰੋਬਾਰੀ ਟਰਨਓਵਰ ਮੰਨਿਆ ਜਾਵੇਗਾ। ਉਸ ਕੋਲੋਂ ਬਰਾਮਦ ਹੋਈ ਰਕਮ ਵਿਭਾਗ ਦੀ ਕੇਸ ਪ੍ਰਾਪਰਟੀ ਹੈ, ਜੋ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਕਸਟਡੀ ਵਿੱਚ ਸੁਰੱਖਿਅਤ ਰੱਖੀ ਹੋਈ ਹੈ।

ਡੀਜੀਜੀਆਈ ਨੇ ਅੱਗੇ ਕਿਹਾ ਕਿ ਪਿਊਸ਼ ਜੈਨ ਨੂੰ ਸਿਰਫ਼ ਟੈਕਸ ਲੈ ਕੇ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਜੇ ਜਾਂਚ ਪ੍ਰਕਿਰਿਆ ਚੱਲ ਰਹੀ ਹੈ।

195 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ

ਇਤਿਹਾਸ ਦੇ ਸਭ ਤੋਂ ਵੱਡੇ ਜ਼ਬਤੀਆਂ ‘ਚੋਂ ਇਕ ਵਿੱਚ ਡੀਜੀਜੀਆਈ ਨੇ ਕਾਨਪੁਰ ਤੇ ਕਨੌਜ ਵਿੱਚ ਜੈਨ ਨਾਲ ਜੁੜੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਦੌਰਾਨ 195 ਕਰੋੜ ਰੁਪਏ ਤੋਂ ਵੱਧ ਨਕਦ, 23 ਕਿਲੋ ਸੋਨਾ ਤੇ 6 ਕਰੋੜ ਰੁਪਏ ਦਾ ਚੰਦਨ ਦਾ ਤੇਲ ਜ਼ਬਤ ਕੀਤਾ ਹੈ।

ਅਧਿਕਾਰੀਆਂ ਨੇ ਕਾਨਪੁਰ ਵਿੱਚ ਓਡੋਕੇਮ ਇੰਡਸਟਰੀਜ਼ ਦੇ ਭਾਈਵਾਲ ਪਿਊਸ਼ ਜੈਨ ਦੇ ਰਿਹਾਇਸ਼ੀ ਅਹਾਤੇ ਦੀ ਤਲਾਸ਼ੀ ਲਈ ਤੇ 177.45 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ।

ਕੀ ਸੀ ਮਾਮਲਾ

ਕਾਨਪੁਰ ‘ਚ ਪਰਫਿਊਮ ਵਪਾਰੀ ਪਿਊਸ਼ ਜੈਨ ਦੇ ਘਰੋਂ ਛਾਪੇਮਾਰੀ ਦੌਰਾਨ ਇਨਕਮ ਟੈਕਸ ਵਿਭਾਗ ਨੇ 196 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਹੈ, ਜਿਸ ਵਿੱਚ 23 ਕਿਲੋ ਸੋਨਾ ਵੀ ਸੀ। ਜਾਣਕਾਰੀ ਮੁਤਾਬਕ ਪਿਊਸ਼ ਜੈਨ ਨੇ ਆਪਣੇ ਬਿਆਨ ‘ਚ ਕਬੂਲ ਕੀਤਾ ਹੈ ਕਿ ਉਸ ਨੇ 3 ਕੰਪਨੀਆਂ ਬਣਾਈਆਂ ਸਨ, ਜਿਨ੍ਹਾਂ ਵਿੱਚ ਉਸ ਨੇ 4 ਸਾਲਾਂ ਵਿੱਚ ਗੁਪਤ ਰੂਪ ਵਿੱਚ ਪਾਨ ਮਸਾਲਾ ਕੰਪਾਊਂਡ ਵੇਚਿਆ ਸੀ। ਪਿਊਸ਼ ਜੈਨ ਨੂੰ ਟੈਕਸ ਚੋਰੀ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਲਹਾਲ ਉਹ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਹੈ।