ਜਲੰਧਰ | ਬਸਤੀ ਬਾਵਾ ਖੇਲ ਇਲਾਕੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਪਤੰਗ ਲੁੱਟਣ ਦੇ ਚੱਕਰ ਵਿੱਚ ਇੱਕ 15 ਸਾਲ ਦੇ ਮੁੰਡੇ ਦੀ ਮੌਤ ਹੋ ਗਈ।
ਮੁੰਡਾ ਪਤੰਗ ਲੁੱਟਣ ਲਈ ਭੱਜ ਰਿਹਾ ਸੀ। ਦੁਕਾਨ ਨੇੜੇ ਨੀਵੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਕਰੰਟ ਦੇ ਝਟਕੇ ਨਾਲ ਉਹ ਡਿੱਗ ਗਿਆ। ਸਿਰ ਉੱਤੇ ਸੱਟ ਵੱਜੀ।
ਏਸੀਪੀ ਵੈਸਟ ਪਲਵਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਇਲਾਕੇ ਦੀ ਘਟਨਾ ਹੈ। ਮੁੰਡੇ ਦੀ ਉਮਰ 15-16 ਸਾਲ ਦੇ ਕਰੀਬ ਹੈ। ਉਹ ਪਤੰਗ ਪਿੱਛੇ ਭੱਜ ਰਿਹਾ ਸੀ ਕਿ ਤਾਰਾਂ ਨਾਲ ਟਕਰਾ ਗਿਆ। ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ। ਮੁੰਡੇ ਦਾ ਨਾਂ ਸਾਹਿਲ ਖਾਨ ਸੀ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।