ਵੰਦੇ ਮਾਤਰਮ ਮਿਸ਼ਨ ਜ਼ਰੀਏ 121 ਭਾਰਤੀ ਵਤਨ ਪਰਤੇ

0
754

ਨਵੀਂ ਦਿੱਲੀ . ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ। ਕੋਰੋਨਾ ਦੀ ਲਾਗ ਦੇ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਲਾਗੂ ਲਾਇਆ ਹੋਇਆ ਹੈ। ਲੌਕਡਾਊਨ ਦੇ ਚਲਦਿਆਂ ਕਈ ਵਿਦੇਸ਼ੀ ਭਾਰਤੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਫਸ ਗਏ ਹਨ। ਜਿਹਨਾਂ ਵਿਚੋਂ ਬਹੁਤੇ ਭਾਰਤੀ ਅਮਰੀਕਾ, ਬ੍ਰਿਟੇਨ, ਕਨੇਡਾ, ਇਟਲੀ ਤੇ ਖਾੜੀ ਦੇਸ਼ਾਂ ਵਿੱਚ ਫਸੇ ਹੋਏ ਹਨ। ਇਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ 7 ਮਈ ਤੋਂ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।

ਵੰਦੇ ਭਾਰਤ ਮਿਸ਼ਨ ਤਹਿਤ ਸਰਕਾਰ ਵਿਦੇਸ਼ਾਂ ਤੋਂ ਆਏ ਭਾਰਤੀ ਵਿਦਿਆਰਥੀਆਂ ਸਮੇਤ ਲਗਪਗ 14 ਹਜ਼ਾਰ 800 ਲੋਕਾਂ ਨੂੰ ਵਾਪਸ ਲਿਆਉਣ ਵਿਚ ਲੱਗੀ ਹੋਈ ਹੈ। ਇਸ ਮੁਹਿੰਮ ਤਹਿਤ ਅੱਜ 121 ਭਾਰਤੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸਵੇਰੇ 3.14 ਵਜੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਅਮਰੀਕਾ ਦੇ ਨਿਊਯਾਰਕ ਤੋਂ ਲਿਆਂਦਾ ਗਿਆ।