ਗੁਜਰਾਤ| ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਨੇ ਗੁਜਰਾਤ ਬੋਰਡ ਐਸਐਸਸੀ 10ਵੀਂ 2023 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ gseb.org ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਸਾਲ ਗੁਜਰਾਤ ਬੋਰਡ 10ਵੀਂ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ 64.62% ਰਹੀ ਹੈ। ਦੂਜੇ ਸਾਲ ਵੀ ਸੂਰਤ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ 76% ਰਹੀ ਹੈ ਜਦਕਿ ਦਾਹੋਦ ਦਾ ਨਤੀਜਾ ਸਭ ਤੋਂ ਘੱਟ 40.75% ਰਿਹਾ ਹੈ।

157 ਸਕੂਲਾਂ ਦੇ ਸਾਰੇ ਵਿਦਿਆਰਥੀ ਹੋਏ ਫੇਲ੍ਹ

ਸੂਬੇ ਦੇ 272 ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਗੁਜਰਾਤ ਦੇ 1084 ਸਕੂਲਾਂ ਦਾ ਨਤੀਜਾ 30 ਫੀਸਦੀ ਤੋਂ ਘੱਟ ਆਇਆ ਹੈ। 157 ਸਕੂਲ ਅਜਿਹੇ ਹਨ ਜਿੱਥੇ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿੱਚੋਂ ਕੋਈ ਵੀ ਪਾਸ ਨਹੀਂ ਹੋਇਆ। ਬੋਰਡ ਦੀ ਦੂਜੀ ਵਾਰ ਪ੍ਰੀਖਿਆ ਦੇਣ ਵਾਲੇ 165690 ਵਿਦਿਆਰਥੀਆਂ ਵਿੱਚੋਂ ਸਿਰਫ਼ 27446 ਵਿਦਿਆਰਥੀ ਹੀ ਪਾਸ ਹੋਏ ਹਨ।