ਜਲੰਧਰ . ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸਵੇਰੇ ਹੀ ਕੋਰੋਨਾ ਵਾਇਰਸ ਨਾਲ ਜਲੰਧਰ ਦੇ 86 ਸਾਲਾਂ ਬਜੁਰਗ ਦੀ ਮੌਤ ਹੋ ਗਈ। ਹੁਣ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 10 ਹੋ ਗਈ ਹੈ।
ਜਾਣਕਾਰੀ ਮੁਤਾਬਿਕ ਬਜੁਰਗ ਦੀ ਅੱਜ ਸਵੇਰੇ ਹੀ ਰਿਪੋਰਟ ਪੌਜੀਟਿਵ ਆਈ ਸੀ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਤੇ ਉਸ ਤੋਂ ਬਾਅਦ ਸ਼ਾਹਕੋਟ ਦੇ ਆਈਐਮਏ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਉਸ ਨੇ ਦੰਮ ਤੋੜ ਦਿੱਤਾ। ਬਜੁਰਗ ਮੋਤੀ ਨਗਰ ਮਕਸੂਦਾ ਦਾ ਰਹਿਣ ਵਾਲਾ ਹੈ। ਹੁਣ ਤੱਕ ਪੰਜਾਬ ਵਿਚ ਮਰਨ ਵਾਲਿਆ ਦੀ ਸੰਖਿਆ 56 ਹੋ ਗਈ ਹੈ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ)