<p><strong> à¨²à©à¨§à¨¿à¨†à¨£à¨¾&comma; 1 ਅਕਤੂਬਰ &vert;<&sol;strong> ਲੁਧਿਆਣਾ &&num;8216&semi;ਚ ਇੱਕ 100 ਸਾਲ ਪੁਰਾਣੀ ਪੰਜ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਸ ਇਮਾਰਤ ਦੀ ਹਾਲਤ ਖਸਤਾ ਸੀ। ਕਈ ਵਾਰ ਗੁਆਂਢੀਆਂ ਨੇ ਇਮਾਰਤ ਦੇ ਮਾਲਕ ਨੂੰ ਇਸ ਦੀ ਮੁਰੰਮਤ ਕਰਵਾਉਣ ਲਈ ਕਿਹਾ ਸੀ ਪਰ ਅੱਜ ਇਮਾਰਤ ਡਿੱਗਣ ਨਾਲ ਇੱਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ।<&sol;p>&NewLine;<p>ਜਾਣਕਾਰੀ ਦਿੰਦੇ ਹੋਏ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਬੰਦਿਆ ਮੁਹੱਲੇ &&num;8216&semi;ਚ ਰਹਿੰਦਾ ਹੈ। ਗੁਆਂਢੀਆਂ ਦੀ ਇਮਾਰਤ ਕਾਫੀ ਸਮੇਂ ਤੋਂ ਖਸਤਾ ਹਾਲਤ ਵਿਚ ਸੀ। ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਇਮਾਰਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਉਸ ਦੀ ਪਤਨੀ ਅਤੇ ਪੁੱਤਰ ਘਰ ਵਿਚ ਮੌਜੂਦ ਸਨ। ਇਮਾਰਤ ਡਿੱਗਦੇ ਹੀ ਉਸ ਦੇ ਘਰ ਦੀ ਕੰਧ ਵੀ ਟੁੱਟ ਗਈ। ਬਹੁਤ ਸਾਰਾ ਮਲਬਾ ਉਸ ਦੇ ਘਰ ਵਿਚ ਆ ਗਿਆ। ਪਤਨੀ ਖੁਸ਼ੀ ਅਰੋੜਾ ਦੇ ਸਿਰ &&num;8216&semi;ਤੇ ਇੱਟਾਂ ਵੱਜਣ ਕਾਰਨ ਉਸ ਦੇ ਸਿਰ &&num;8216&semi;ਤੇ ਸੱਟ ਲੱਗ ਗਈ।<&sol;p>&NewLine;<p>ਡੇਢ ਸਾਲ ਦਾ ਬੱਚਾ ਵੀ ਜ਼ਖਮੀ ਹੋ ਗਿਆ। ਪਤਨੀ ਤੇ ਬੱਚੇ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਇਮਾਰਤ ਦੇ ਮਾਲਕ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।<&sol;p>&NewLine;<p>ਜ਼ਖ਼ਮੀ ਖੁਸ਼ੀ ਅਰੋੜਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਨਵੇਂ ਮਕਾਨ ਵਿਚ ਰਹਿ ਰਹੀ ਹੈ। ਦੇਰ ਰਾਤ ਤੋਂ ਹੀ ਗੁਆਂਢੀਆਂ ਦੀ ਇਮਾਰਤ ਵਿਚ ਅਜੀਬ ਹਲਚਲ ਸੀ। ਅੱਜ ਦਿਨ ਵੇਲੇ ਅਚਾਨਕ ਇਮਾਰਤ ਢਹਿ ਗਈ। ਇਮਾਰਤ ਦੇ ਮਾਲਕਾਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਨੇ ਕਦੇ ਵੀ ਇਮਾਰਤ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਅੱਜ ਵੱਡਾ ਹਾਦਸਾ ਵਾਪਰ ਗਿਆ।<&sol;p>&NewLine;<p>ਇਸ ਦੌਰਾਨ ਸਾਬਕਾ ਕੌਂਸਲਰ ਅਨਿਲ ਭਾਰਤੀ ਘਟਨਾ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਹ ਹਾਦਸਾ ਭਿਆਨਕ ਹੈ। ਕੁਝ ਲੋਕ ਜ਼ਖਮੀ ਵੀ ਹੋਏ ਹਨ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਬਚਾਅ ਕੀਤਾ ਜਾਵੇਗਾ। ਭਾਰਤੀ ਨੇ ਦੱਸਿਆ ਕਿ ਇਮਾਰਤ ਦੀ ਹਾਲਤ ਤੋਂ ਲੱਗਦਾ ਹੈ ਕਿ ਇਹ ਸ਼ਾਇਦ 100 ਸਾਲ ਪੁਰਾਣੀ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;