ਜਲੰਧਰ, 1 ਦਸੰਬਰ | CM ਮਾਨ ਨੇ ਇਕ 1 ਹੋਰ ਵੱਡਾ ਐਲਾਨ ਕੀਤਾ ਹੈ। ਕੱਲ ਤੋਂ ਸਹਿਕਾਰੀ ਤੇ ਨਿੱਜੀ ਸ਼ੂਗਰ ਮਿੱਲਾਂ ਚੱਲਣਗੀਆਂ। ਗੰਨੇ ਦੇ ਨਵੇਂ ਰੇਟ ਮੁਤਾਬਕ ਇਹ ਮਿੱਲਾਂ ਚੱਲਣਗੀਆਂ। ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਗੰਨੇ ਦੇ ਰੇਟ ਸਬੰਧੀ ਅਹਿਮ ਐਲਾਨ ਕੀਤਾ ਸੀ। ਸੂਬਾ ਸਰਕਾਰ ਵੱਲੋਂ ਗੰਨੇ ਦੇ ਰੇਟ ਵਿਚ 11 ਰੁਪਏ ਦਾ ਵਾਧਾ ਕੀਤਾ ਗਿਆ। ਇਸ ਦੀ ਜਾਣਕਾਰੀ ਮੁੱਖ ਮੰਤਰੀ ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ।


ਟਵੀਟ ਕਰਦਿਆਂ CM ਮਾਨ ਨੇ ਲਿਖਿਆ – ਪੰਜਾਬ ਵਿਚ 11 ਰੁਪਏ ਦਾ ਇਕ ਸ਼ੁੱਭ ਸ਼ਗਨ ਹੁੰਦਾ ਹੈ…ਅੱਜ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ 11 ਰੁਪਏ ਕੀਮਤ ਵਿਚ ਵਾਧਾ ਕਰਕੇ ਗੰਨੇ ਦਾ ਰੇਟ ਸਾਰੇ ਦੇਸ਼ ਤੋਂ ਵੱਧ ਪੰਜਾਬ ਵਿਚ 391 ਰੁਪਏ ਕਰਕੇ ਸ਼ੁੱਭ ਸ਼ਗਨ ਹੈ… ਆਉਣ ਵਾਲੇ ਦਿਨਾਂ ਵਿਚ ਹਰ ਵਰਗ ਦੇ ਪੰਜਾਬੀਆਂ ਨੂੰ ਖੁਸ਼ਖਬਰੀਆਂ ਮਿਲਣਗੀਆਂ…ਤੁਹਾਡਾ ਪੈਸਾ ਤੁਹਾਡੇ ਨਾਮ…।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੰਨਾ ਕਾਸ਼ਤਕਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਧਰਨਾ ਲਗਾ ਕੇ ਮਾਨ ਸਰਕਾਰ ਤੋਂ ਕੁਝ ਮੰਗਾਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਇਕ ਗੰਨੇ ਦੇ ਰੇਟ ਵਿਚ ਵਾਧਾ ਕਰਨਾ ਸੀ। ਉਦੋਂ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਰੇਟ ਵਿਚ ਵਾਧਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ।