ਬਠਿੰਡਾ, 2 ਫਰਵਰੀ | ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ ਦੋ ਜਿਗਰੀ ਯਾਰਾਂ ਦੀ ਮੌਕੇ ਤੇ ਮੌਤ ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਵੰਸ਼ ਬਾਂਸਲ, ਰਿੰਕੂ ਕੁਮਾਰ ਅਤੇ ਵੰਸ਼ ਵਧਵਾ ਪਸੰਤ ਬੰਚਮੀ ਮਨਾਉਣ ਲਈ  ਸਵਿਫ਼ਟ ਕਾਰ ਵਿੱਚ ਬਠਿੰਡਾ ਵੱਲ ਆ ਰਹੇ ਸਨ। ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ।

ਇਸ ਭਿਆਨਕ ਹਾਦਸੇ ‘ਚ ਵੰਸ਼ ਬਾਂਸਲ ਤੇ ਵੰਸ਼ ਵਧਵਾ ਦੀ ਮੌਤ ਹੋ ਗਈ ਜਦਕਿ ਜਦਕਿ ਰਿੰਕੂ ਕੁਮਾਰ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।