ਨਵੀਂ ਦਿੱਲੀ . ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ ਦਿੱਲੀ ਦੀ ਇਕ ਅਦਾਲਤ ਨੇ 8 ਜਨਵਰੀ ਤੱਕ ਲਈ ਵੀਰਵਾਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈਲੀਗੇਅਰ ਫਿਨਵੈਸਟ ਲਿਮੀ (ਆਰਐਫਐਲ) ਵਿਚ ਪੈਸੇ ਦੀ ਕਥਿਤ ਬੇਨਿਯਮੀ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨਾਂ ਨੂੰ ਗ੍ਰਿਫਤਾਰ ਕੀਤਾ ਸੀ।
ਸ਼ਿਵਇੰਦਰ ਸਿੰਘ ਦੀ ਈਡੀ ਹਿਰਾਸਤ ਦਾ ਸਮਾਂ ਖ਼ਤਮ ਹੋਣ ‘ਤੇ ਉਨਾਂ ਨੂੰ ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਕਿਹਾ ਕਿ ਸ਼ਿਵਿੰਦਰ ਨੂੰ ਨਿਆਇਕ ਹਿਰਾਸਤ ‘ਚ ਰੱਖ ਕੇ ਹੋਰ ਪੁੱਛਗਿਛ ਕਰਨ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਸ਼ਿਵਇੰਦਰ ਸਿੰਘ ਨੂੰ12 ਦਸੰਬਰ ਨੂੰ ਹਿਰਾਸਤ ਵਿਚ ਲਿਆ ਸੀ।
ਬਿਆਸ ਡੇਰੇ ਵਾਲੇ ਸ਼ਿਵਇੰਦਰ ਸਿੰਘ ਨੂੰ 8 ਤੱਕ ਨਿਆਇਕ ਹਿਰਾਸਤ ‘ਚ ਭੇਜਿਆ
SOURCEShivinder Singh
Related Post