ਨਵੀਂ ਦਿੱਲੀ . ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਅਤੇ ਕਾਲਜਾਂ ‘ਚ ਹਿੰਸਾ ਅਤੇ ਅਗਜ਼ਨੀ ਕਰਨ ਵਾਲੇ ਆਗੂ ਨਹੀਂ ਹੋ ਸਕਦੇ। 31 ਦਸੰਬਰ ਨੂੰ ਅਹੁਦੇ ਤੋਂ ਸੇਵਾਮੁਕਤ ਹੋ ਰਹੇ ਜਨਰਲ ਰਾਵਤ ਨੇ ਕਿਹਾ ਕਿ ਅਗਵਾਈ ਕਰਨਾ ਇਕ ਮੁਸ਼ਿਕਲ ਕੰਮ ਹੈ ਕਿਉਕਿ ਜਦੋਂ ਤੁਸੀ ਅੱਗੇ ਵਧਦੇ ਹੋ ਤਾਂ ਵੱਡੀ ਗਿਣਤੀ ‘ਚ ਲੋਕ ਤੁਹਾਡੇ ਦਿਖਾਏ ਰਾਹ ‘ਤੇ ਚਲਦੇ ਹਨ। ਉਨਾਂ ਕਿਹਾ ਕਿ ਇਹ ਵੇਖਣ ਨੂੰ ਸੌਖਾ ਲੱਗਦਾ ਹੈ, ਪਰ ਅਮਲ ‘ਚ ਬਹੁਤ ਮੁਸ਼ਿਕਲ ਕੰਮ ਹੈ ਕਿਉਂਕਿ ਤੁਹਾਡੇ ਪਿੱਛੇ ਇਕ ਵੱਡੀ ਭੀੜ ਹੈ।
ਰਾਵਤ ਨੇ ਬਿਨਾਂ ਕਿਸੇ ਯੂਨੀਵਰਸਿਟੀ ਦਾ ਨਾਂ ਲਏ ਕਿਹਾ- ਅੱਜ ਜਦੋਂ ਅਸੀਂ ਵੱਡੀ ਗਿਣਤੀ ‘ਚ ਯੂਨੀਵਰਸਿਟੀ ਅਤੇ ਕਾਲਜਾਂ ਦੀ ਅਗਵਾਈ ਹੇਠ ਹਿੰਸਕ ਪ੍ਰਦਰਸ਼ਨ ਵੇਖਦੇ ਹਾਂ ਤਾਂ ਇਸ ਨੂੰ ਅਗਵਾਈ ਨਹੀਂ ਕਿਹਾ ਜਾ ਸਕਦਾ। ਰਾਵਤ ਨੇ ਅਸਲ ਨੇਤਾ ਦੀ ਪਛਾਣ ਦੱਸਦਿਆਂ ਕਿਹਾ ਕਿ ਅਸਲ ‘ਚ ਨੇਤਾ ਉਹੀ ਜੋ ਸਹੀ ਦਿਸ਼ਾ ‘ਚ ਅੱਗੇ ਲੈ ਕੇ ਵਧੇ।
ਫ਼ੌਜ ਮੁਖੀ ਬਿਪਿਨ ਰਾਵਤ ਦੇ ਇਸ ਬਿਆਨ ਨੇ ਸਿਆਸੀ ਗਲਿਆਰਿਆਂ ‘ਚ ਹਲਚਲ ਮਚਾ ਦਿੱਤੀ ਹੈ। ਰਾਵਤ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਨੁਕਤਾਚੀਨੀ ‘ਤੇ ਵਿਰੋਧੀ ਧਿਰਾਂ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਉਨਾਂ ਨੂੰ ਅਹੁਦੇ ਦੀਆਂ ਹੱਦਾਂ ਨੂੰ ਜਾਣਨ ਦਾ ਮਸ਼ਵਰਾ ਦਿੱਤਾ ਹੈ।
ਫੌਜ ਮੁਖੀ ਨੇ ਦਿੱਤਾ ਰਾਜਨੀਤਕ ਬਿਆਨ, ਹੰਗਾਮਾ
Related Post