<p>ਕਾਰੋਬਾਰ ਵਿੱਚ ਸੌਖ&comma; ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ &grave;ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸਥਾਨ ਵਜੋਂ ਉੱਭਰ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਦਿਸ਼ਾ ਵਿੱਚ ਚੰਡੀਗੜ੍ਹ ਵਿਖੇ &OpenCurlyQuote;ਹੁਨਰ ਪੰਜਾਬ&grave; ਅਤੇ &OpenCurlyQuote;ਫਾਸਟ-ਟ੍ਰੈਕ ਪੰਜਾਬ&grave; ਪੋਰਟਲ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਇਹ ਨਵੇਂ ਪੋਰਟਲ 45 ਦਿਨਾਂ ਦੇ ਅੰਦਰ ਸਿੰਗਲ ਵਿੰਡੋ ਰਾਹੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਯਕੀਨੀ ਬਣਾਉਣਗੇ&comma; ਨਿਵੇਸ਼ਕਾਂ ਨੂੰ ਵਿੱਤੀ ਉਤਸ਼ਾਹ ਦੀ ਪਾਰਦਰਸ਼ੀ ਢੰਗ ਨਾਲ ਟਰੈਕਿੰਗ ਕਰਨ ਦੇ ਯੋਗ ਬਣਾਉਣਗੇ ਅਤੇ ਉਦਯੋਗਾਂ ਨੂੰ ਹੁਨਰਮੰਦ ਨੌਜਵਾਨਾਂ ਨਾਲ ਸਿੱਧਾ ਜੋੜਨਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ 2022 ਤੋਂ ਲੈ ਕੇ ਹੁਣ ਤੱਕ 1&period;89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ&comma; ਜਿਸ ਨਾਲ 6&period;31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ&comma; ਅਤੇ ਇਸ ਗੱਲ &grave;ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਪਹਿਲਕਦਮੀ ਸੂਬੇ ਦੇ ਨੌਜਵਾਨਾਂ ਲਈ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਮੁੜ &OpenCurlyQuote;ਰੰਗਲਾ ਪੰਜਾਬ&grave; ਨੂੰ ਮੁੜ ਸਿਰਜਣਾ ਹੈ।<&sol;p>&NewLine;<p>ਸੋਸ਼ਲ ਮੀਡੀਆ ਐਕਸ &grave;ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ 1&period;89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ&comma; ਜਿਸ ਨਾਲ 6&period;31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਨਿਵੇਸ਼ਕਾਂ ਦੇ ਇਸ ਭਰੋਸੇ ਨੂੰ ਬਣਾਈ ਰੱਖਣ ਲਈ ਅਸੀਂ ਅੱਜ ਦੋ ਪ੍ਰਮੁੱਖ ਪੋਰਟਲ ਲਾਂਚ ਕੀਤੇ ਹਨ। &OpenCurlyQuote;ਹੁਨਰ ਪੰਜਾਬ&grave; ਪੋਰਟਲ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਉਪਲਬਧ ਸਹੂਲਤਾਂ ਅਤੇ ਵਿੱਤੀ ਰਿਆਇਤਾਂ ਬਾਰੇ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਨ ਲਈ &OpenCurlyQuote;ਫਾਸਟ-ਟ੍ਰੈਕ ਪੰਜਾਬ&grave; ਦਾ &OpenCurlyQuote;ਫਾਈਨੈਂਸ਼ੀਅਲ ਇਨਸੈਂਟਿਵਜ਼ ਮੌਡਿਊਲ&grave; &lpar;ਪਾਸਬੁੱਕ&rpar; ਲਾਂਚ ਕੀਤਾ ਗਿਆ ਹੈ। ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਰੋਜ਼ਗਾਰ ਦੇਣਾ ਅਤੇ ਪੰਜਾਬ ਨੂੰ ਇਕ ਵਾਰ ਫਿਰ ਖ਼ੁਸ਼ਹਾਲ ਬਣਾਉਣਾ ਹੈ। ਇਨਕਲਾਬ ਜ਼ਿੰਦਾਬਾਦ।”<&sol;p>&NewLine;<p>ਪੋਰਟਲ ਲਾਂਚ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਹੁਨਰ ਪੰਜਾਬ ਅਤੇ ਫਾਸਟ-ਟ੍ਰੈਕ ਪੰਜਾਬ ਦੀ ਸ਼ੁਰੂਆਤ ਪੰਜਾਬ ਦੇ ਉਦਯੋਗ ਅਤੇ ਨੌਜਵਾਨਾਂ ਲਈ ਮਹੱਤਵਪੂਰਨ ਕਦਮ ਹੈ। &OpenCurlyQuote;ਹੁਨਰ ਪੰਜਾਬ&grave; ਉਦਯੋਗ ਅਤੇ ਹੁਨਰਮੰਦ ਨੌਜਵਾਨਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ ਅਤੇ ਸੂਬੇ ਦੇ ਅੰਦਰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇਗਾ।<&sol;p>&NewLine;<p>ਮੁੱਖ ਮੰਤਰੀ ਨੇ ਨੋਟ ਕੀਤਾ&comma; &OpenCurlyDoubleQuote;ਹੁਨਰ ਪੰਜਾਬ ਪੋਰਟਲ &grave;ਤੇ ਪਹਿਲਾਂ ਹੀ ਲਗਪਗ 1&comma;750 ਸੰਸਥਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਉਦਯੋਗਿਕ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਸਥਾਨਕ ਹੁਨਰਮੰਦ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਕੰਪਨੀਆਂ ਹੁਣ ਇਸ ਪਲੇਟਫਾਰਮ ਰਾਹੀਂ ਹੁਨਰਮੰਦ ਨੌਜਵਾਨਾਂ ਨਾਲ ਸਿੱਧਾ ਜੁੜ ਸਕਣਗੀਆਂ ਅਤੇ ਉਨ੍ਹਾਂ ਨੂੰ ਨੌਕਰੀ &grave;ਤੇ ਰੱਖ ਸਕਣਗੀਆਂ।”<&sol;p>&NewLine;<p>ਉਨ੍ਹਾਂ ਕਿਹਾ&comma; &OpenCurlyDoubleQuote;ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਸਾਰੇ ਵਿਭਾਗਾਂ ਵਿੱਚ ਈ-ਆਫਿਸ ਅਤੇ ਆਨਲਾਈਨ ਪ੍ਰਣਾਲੀਆਂ ਲਾਗੂ ਕਰ ਦਿੱਤੀਆਂ ਹਨ। ਇਹ ਪ੍ਰਣਾਲੀਆਂ ਬੇਲੋੜੀ ਦੇਰੀ ਨੂੰ ਘਟਾ ਰਹੀਆਂ ਹਨ ਅਤੇ ਸਰਕਾਰੀ ਪ੍ਰਕਿਰਿਆਵਾਂ ਨੂੰ ਵਧੇਰੇ ਜਵਾਬਦੇਹ ਬਣਾ ਰਹੀਆਂ ਹਨ।”<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &OpenCurlyDoubleQuote;ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ 1&period;89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ&comma; ਜਿਸ ਨਾਲ 6&period;31 ਲੱਖ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਇਹ ਪੰਜਾਬ ਵਿੱਚ ਨਿਵੇਸ਼ਕਾਂ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।”<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &OpenCurlyDoubleQuote;ਹੁਨਰ ਪੰਜਾਬ ਨੌਜਵਾਨਾਂ ਦੀ ਪ੍ਰਤਿਭਾ&comma; ਨੈੱਟਵਰਕਿੰਗ ਅਤੇ ਰੋਜ਼ਗਾਰ ਤੱਕ ਪਹੁੰਚ ਕਰਨ ਲਈ ਸਿੰਗਲ ਪਲੇਟਫਾਰਮ ਹੈ। ਇਹ ਮੁੱਖ ਖਾਮੀਆਂ ਜਿਵੇਂ ਕਿ ਉਪਲਬਧ ਪ੍ਰਤਿਭਾ ਬਾਰੇ ਪਤਾ ਨਾ ਹੋਣਾ&comma; ਉਦਯੋਗ-ਸੰਸਥਾ ਦੀਆਂ ਵੱਖ-ਵੱਖ ਜ਼ਰੂਰਤਾਂ&comma; ਮੰਗ-ਸਪਲਾਈ ਦੇ ਲਿੰਕ ਦੀ ਘਾਟ ਅਤੇ ਨਿਰਧਾਰਤ ਜਵਾਬੀ ਸਮਾਂ-ਸੀਮਾਵਾਂ ਦੀ ਅਣਹੋਂਦ ਨੂੰ ਦੂਰ ਕਰਦਾ ਹੈ।”<&sol;p>&NewLine;<p>ਉਨ੍ਹਾਂ ਨੇ ਅੱਗੇ ਕਿਹਾ&comma; &&num;8220&semi;&OpenCurlyQuote;ਫਾਸਟਟ੍ਰੈਕ ਪੰਜਾਬ’ ਦੇ ਨਾਲ-ਨਾਲ ਹੁਨਰ ਪੰਜਾਬ ਪੋਰਟਲ ਉਦਯੋਗ ਲਈ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੁੱਖ ਧੁਰਾ ਹਨ। ਇਹ ਪੋਰਟਲ ਚਾਰ ਮਹੱਤਵਪੂਰਨ ਪੜਾਵਾਂ ਨੂੰ ਇੱਕੋ ਮੰਚ &&num;8216&semi;ਤੇ ਲਿਆਉਂਦੇ ਹਨ ਜਿਨ੍ਹਾਂ ਵਿੱਚ ਸੰਸਥਾਵਾਂ ਦੀ ਖੋਜ&comma; ਭਰਤੀ ਤੇ ਰੋਜ਼ਗਾਰ&comma; ਇੰਟਰਨਸ਼ਿਪ ਤੇ ਉਦਯੋਗਿਕ ਸਿਖਲਾਈ ਅਤੇ ਉਦਯੋਗ-ਸੰਸਥਾ ਦਾ ਸਹਿਯੋਗ ਸ਼ਾਮਲ ਹੈ।&&num;8221&semi;<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &&num;8220&semi;7 ਪ੍ਰਸ਼ਾਸਨਿਕ ਵਿਭਾਗੀ ਸ਼੍ਰੇਣੀਆਂ ਵਿੱਚ 1&comma;700 ਤੋਂ ਵੱਧ ਸੰਸਥਾਵਾਂ ਪਹਿਲਾਂ ਹੀ ਇਸ ਪੋਰਟਲ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਵਿਵਸਥਾ ਵਿੱਚ ਨਿਸ਼ਚਿਤ ਸਮਾਂ-ਸੀਮਾ ਅਤੇ ਜਵਾਬਦੇਹੀ ਤੈਅ ਕੀਤੀ ਗਈ ਹੈ ਤਾਂ ਜੋ ਅਰਜ਼ੀਆਂ ਅਤੇ ਬੇਨਤੀਆਂ ਦਾ ਨਿਪਟਾਰਾ ਨਿਰਧਾਰਤ ਸਮੇਂ ਦੇ ਅੰਦਰ ਕੀਤਾ ਜਾ ਸਕੇ। ਉਦਯੋਗਾਂ&comma; ਸੰਸਥਾਵਾਂ ਅਤੇ ਵਿਭਾਗਾਂ ਲਈ ਵਿਸ਼ੇਸ਼ ਡੈਸ਼ਬੋਰਡ ਤਿਆਰ ਕੀਤੇ ਗਏ ਹਨ। ਇਹ ਪਲੇਟਫਾਰਮ ਹੈਲਪ-ਡੈਸਕ ਸਹਾਇਤਾ ਦੇ ਨਾਲ-ਨਾਲ ਸਵਾਲਾਂ ਅਤੇ ਸ਼ਿਕਾਇਤਾਂ ਦੇ ਨਿਵਾਰਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ&comma; ਜਿਸ ਨਾਲ ਪੂਰੀ ਪ੍ਰਕਿਰਿਆ ਸਾਰੇ ਹਿੱਸੇਦਾਰਾਂ ਲਈ ਸੁਖਾਲੀ ਅਤੇ ਵਧੇਰੇ ਪਾਰਦਰਸ਼ੀ ਹੋ ਜਾਵੇਗੀ।&&num;8221&semi;<&sol;p>&NewLine;<p>ਮੁੱਖ ਮੰਤਰੀ ਨੇ ਕਿਹਾ&comma; &&num;8220&semi;&OpenCurlyQuote;ਹੁਨਰ ਪੰਜਾਬ’ ਪੋਰਟਲ ਉਦਯੋਗਾਂ&comma; ਸੰਸਥਾਵਾਂ&comma; ਵਿਦਿਆਰਥੀਆਂ&comma; ਪੁਰਾਣੇ ਵਿਦਿਆਰਥੀਆਂ ਅਤੇ ਵਿਭਾਗਾਂ ਦੀ ਭਾਈਵਾਲੀ ਨਾਲ ਸ਼ੁਰੂ ਤੋਂ ਅੰਤ ਤੱਕ ਇੰਟਰਨਸ਼ਿਪ ਅਤੇ ਉਦਯੋਗਿਕ ਸਿਖਲਾਈ ਦੀ ਸੁਵਿਧਾ ਦੇਵੇਗਾ। ਇਹ ਨੌਜਵਾਨਾਂ ਨੂੰ ਅਸਲ ਰੋਜ਼ਗਾਰ ਅਤੇ ਸਿਖਲਾਈ ਦੇ ਮੌਕਿਆਂ ਨਾਲ ਜੋੜਨ ਲਈ ਸੁਚੱਜਾ ਢਾਂਚਾ ਪ੍ਰਦਾਨ ਕਰੇਗਾ।&&num;8221&semi;<&sol;p>&NewLine;<p>ਉਨ੍ਹਾਂ ਦੱਸਿਆ&comma; &&num;8220&semi;ਇਹ ਪੋਰਟਲ ਐਮ&period;ਓ&period;ਯੂ&period; ਅਧਾਰਿਤ ਉਦਯੋਗ-ਸੰਸਥਾ ਭਾਈਵਾਲੀ ਨੂੰ ਰਸਮੀ ਰੂਪ ਦੇਵੇਗਾ&comma; ਜਿਸ ਵਿੱਚ ਗੈਸਟ ਲੈਕਚਰ&comma; ਫੈਕਲਟੀ ਵਿਕਾਸ&comma; ਔਨ-ਜਾਬ ਟ੍ਰੇਨਿੰਗ&comma; ਪਲੇਸਮੈਂਟ&comma; ਪਾਠਕ੍ਰਮ ਦੇ ਸੁਝਾਅ&comma; ਬੁਨਿਆਦੀ ਢਾਂਚਾ ਤੇ ਤਕਨਾਲੋਜੀ ਸਹਾਇਤਾ ਅਤੇ ਸੀ&period;ਐਸ&period;ਆਰ&period; ਸਹਿਯੋਗ ਸ਼ਾਮਲ ਹਨ।&&num;8221&semi;<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &&num;8220&semi;ਸਰਕਾਰ ਸ਼ੁਰੂ ਤੋਂ ਅੰਤ ਤੱਕ ਦੀਆਂ ਪ੍ਰਕਿਰਿਆਵਾਂ&comma; ਵੱਖ-ਵੱਖ ਯੂਜ਼ਰ ਲੌਗਇਨ&comma; ਰਾਜ ਪੱਧਰੀ ਟੇਲੈਂਟ ਮੈਨੇਜਮੈਂਟ ਤੇ ਪਲੇਸਮੈਂਟ&comma; ਸਿਖਲਾਈ ਤੇ ਸਹਿਯੋਗ ਦੀ ਵਿਭਾਗੀ ਨਿਗਰਾਨੀ ਦੇ ਨਾਲ ਸਾਰੇ ਚਾਰ ਮਾਡਿਊਲਾਂ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਵੱਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਵਜੋਂ ਉੱਭਰਿਆ ਹੈ&comma; ਜਿੱਥੇ ਸਿੰਗਲ-ਵਿੰਡੋ ਸਿਸਟਮ ਰਾਹੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਉਪਲਬਧ ਹਨ। &OpenCurlyQuote;ਫਾਸਟਟ੍ਰੈਕ ਪੰਜਾਬ’ ਪੋਰਟਲ ਰਾਹੀਂ ਅਰਜ਼ੀ ਦੇਣ ਵਾਲੇ ਨਿਵੇਸ਼ਕਾਂ ਨੂੰ 45 ਦਿਨਾਂ ਦੇ ਅੰਦਰ ਸਾਰੀਆਂ ਮਨਜ਼ੂਰੀਆਂ ਮਿਲ ਜਾਣਗੀਆਂ।&&num;8221&semi;<&sol;p>&NewLine;<p>ਉਨ੍ਹਾਂ ਕਿਹਾ&comma; &&num;8220&semi;&OpenCurlyQuote;ਫਾਸਟਟ੍ਰੈਕ ਪੰਜਾਬ’ ਪੋਰਟਲ ਨਿਵੇਸ਼ਕਾਂ ਨੂੰ ਮਿਲਣ ਵਾਲੀਆਂ ਵਿੱਤੀ ਰਿਆਇਤਾਂ ਬਾਰੇ ਵੀ ਪਾਰਦਰਸ਼ੀ ਜਾਣਕਾਰੀ ਦੇਵੇਗਾ। ਨਿਵੇਸ਼ਕ ਵੱਖ-ਵੱਖ ਦਫ਼ਤਰਾਂ ਅਤੇ ਪ੍ਰਕਿਰਿਆਵਾਂ &&num;8216&semi;ਤੇ ਨਿਰਭਰ ਰਹਿਣ ਦੀ ਬਜਾਏ ਪੋਰਟਲ ਰਾਹੀਂ ਹੀ ਇਨ੍ਹਾਂ ਰਿਆਇਤਾਂ ਨੂੰ ਟ੍ਰੈਕ ਕਰ ਸਕਣਗੇ।&&num;8221&semi;<&sol;p>&NewLine;<p>ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ&comma; &&num;8220&semi;ਸਾਡਾ ਇੱਕੋ-ਇੱਕ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਫਿਰ ਤੋਂ &&num;8216&semi;ਰੰਗਲਾ ਪੰਜਾਬ&&num;8217&semi; ਬਣਾਉਣਾ ਹੈ। ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਹੁਨਰ ਪੰਜਾਬ ਵਿੱਚ ਹੀ ਮੌਕੇ ਪ੍ਰਾਪਤ ਕਰੇ ਅਤੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਵੇ।&&num;8221&semi;<&sol;p>&NewLine;<p>ਉਨ੍ਹਾਂ ਕਿਹਾ&comma; &&num;8220&semi;ਇਹ ਬਹੁਤ ਹੀ ਮਾਣ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਵਿੱਚ ਸਾਲ 2022 ਤੋਂ ਹੁਣ ਤੱਕ 1&period;89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ&comma; ਜਿਸ ਨਾਲ 6&period;31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਇਹ ਉਸ ਵਿਸ਼ਵਾਸ ਦਾ ਨਤੀਜਾ ਹੈ ਜੋ ਨਿਵੇਸ਼ਕ ਪੰਜਾਬ &&num;8216&semi;ਤੇ ਜ਼ਾਹਰ ਕਰ ਰਹੇ ਹਨ।&&num;8221&semi;<&sol;p>&NewLine;<p>ਪਿਛਲੀਆਂ ਸਰਕਾਰਾਂ &&num;8216&semi;ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ&comma; &&num;8220&semi;ਪਹਿਲੀਆਂ ਸਰਕਾਰਾਂ ਨਿਵੇਸ਼ ਸੰਮੇਲਨ ਕਰਵਾਉਂਦੀਆਂ ਸਨ ਅਤੇ ਸਿਰਫ ਐਮ&period;ਓ&period;ਯੂ&period; ਉਤੇ ਦਸਤਖ਼ਤ ਕਰਦੀਆਂ ਸਨ&comma; ਪਰ ਕੰਪਨੀਆਂ ਅਸਲ ਵਿੱਚ ਪੰਜਾਬ ’ਚ ਨਿਵੇਸ਼ ਨਹੀਂ ਕਰਦੀਆਂ ਸਨ। ਅੱਜ ਸਾਡੀ ਸਰਕਾਰ ਦੁਆਰਾ ਤਿਆਰ ਕੀਤੀਆਂ ਨਿਵੇਸ਼-ਪੱਖੀ ਨੀਤੀਆਂ ਅਤੇ ਮਾਹੌਲ ਦੇਖ ਕੇ ਕੰਪਨੀਆਂ ਨਿਵੇਸ਼ ਕਰਨ ਲਈ ਅੱਗੇ ਆ ਰਹੀਆਂ ਹਨ।&&num;8221&semi;<&sol;p>&NewLine;<p>ਉਨ੍ਹਾਂ ਕਿਹਾ&comma; &&num;8220&semi;&OpenCurlyQuote;ਹੁਨਰ ਪੰਜਾਬ’ ਅਤੇ &OpenCurlyQuote;ਫਾਸਟਟ੍ਰੈਕ ਪੰਜਾਬ’ ਪੋਰਟਲਾਂ ਦੀ ਸ਼ੁਰੂਆਤ ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਹੋਰ ਮਜ਼ਬੂਤ ਕਰੇਗੀ। ਇਹ ਪੋਰਟਲ ਸੂਬੇ ਵਿੱਚ ਨਿਵੇਸ਼&comma; ਰੋਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਨਵੀਂ ਗਤੀ ਦੇਣਗੇ।&&num;8221&semi;<&sol;p>&NewLine;<p>ਇਸ ਦੌਰਾਨ ਉਦਯੋਗ&comma; ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਕਿਹਾ&comma; &&num;8220&semi;ਇਹ ਦੋਵੇਂ ਪੋਰਟਲ ਵਿਭਾਗ ਦੇ ਕੰਮਕਾਜ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣਾਉਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ &&num;8216&semi;ਤੇ ਉਦਯੋਗ ਅਤੇ ਨਿਵੇਸ਼ ਪੰਜਾਬ ਆਪਣੇ ਪੂਰੇ ਕੰਮਕਾਜ ਦਾ ਡਿਜੀਟਾਈਜ਼ੇਸ਼ਨ ਕਰ ਰਹਾ ਹੈ ਤਾਂ ਜੋ ਨਿਵੇਸ਼ ਪ੍ਰਾਜੈਕਟਾਂ ਦੀ ਮਨਜ਼ੂਰੀ ਜਾਂ ਹੋਰ ਸਬੰਧਤ ਪ੍ਰਕਿਰਿਆਵਾਂ ਵਿੱਚ ਕੋਈ ਰੁਕਾਵਟ ਨਾ ਆਵੇ।&&num;8221&semi;<&sol;p>&NewLine;<p>ਉਨ੍ਹਾਂ ਕਿਹਾ&comma; &&num;8220&semi;ਪੰਜਾਬ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਉਦਯੋਗ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪੋਰਟਲ ਹੁਨਰਮੰਦ ਮਨੁੱਖੀ ਸ਼ਕਤੀ ਤੱਕ ਉਦਯੋਗ ਦੀ ਪਹੁੰਚ ਬਣਾਉਣ ਵਿੱਚ ਮਦਦ ਕਰਨਗੇ ਜਦਕਿ ਇਹ ਵੀ ਯਕੀਨੀ ਬਣਾਉਣਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਦੇ ਅੰਦਰ ਹੀ ਰੋਜ਼ਗਾਰ ਦੇ ਮੌਕੇ ਮਿਲਣ।&&num;8221&semi;<&sol;p>&NewLine;<p>ਇਸ ਮੌਕੇ ਮੁੱਖ ਸਕੱਤਰ ਕੇ&period;ਏ&period;ਪੀ&period; ਸਿਨਹਾ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;