ਚੰਡੀਗੜ . ਸੀਨੀਅਰ ਅਕਾਲੀ ਲੀਡਰ ਅਤੇ ਰਾਜਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਹ ਸ਼ਹੀਦੀ ਹਫਤੇ ‘ਚ ਅਕਾਲੀ ਸਿਆਸਤ ਨਾਲ ਸਬੰਧਤ ਕਿਸੇ ਮੁੱਦੇ ‘ਤੇ ਗੱਲ ਨਹੀਂ ਕਰਣਗੇ। ਢੀਂਡਸਾ ਨੇ ਕਿਹਾ- ਪਹਿਲੀ ਜਨਵਰੀ ਤੋਂ ਉਹ ਖੁੱਲ ਕੇ ਗੱਲ ਵੀ ਕਰਨਗੇ ਅਤੇ ਕੁਝ ਦੱਸਣਗੇ ਵੀ।
ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਢੀਂਡਸਾ ਹੁਣ ਖੁਲ ਕੇ ਪਾਰਟੀ ਖਿਲਾਫ ਬੋਲਣ ਲੱਗ ਪਏ ਹਨ। ਢੀਂਡਸਾ ਨੇ ਸੁਖਬੀਰ ਦੀ ਪ੍ਰਧਾਨਗੀ ‘ਤੇ ਸਵਾਲ ਚੁੱਕੇ ਹਨ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਢੀਂਡਸਾ ਪੰਜਾਬ ‘ਚ ਹੋਣ ਵਾਲੀਆਂ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਜਾ ਸਕਦੇ ਹਨ। ਅਜਿਹੇ ਖਦਸ਼ੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਕੁੱਝ ਦਿਨ ਪਹਿਲਾਂ ਪ੍ਰਗਟਾ ਚੁੱਕੇ ਸਨ। ਜਾਖੜ ਨੇ ਕਿਹਾ ਸੀ ਕਿ ਬੀਜੇਪੀ ਢੀਂਡਸਾ ਨੂੰ ਸਪੋਰਟ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ ਢੀਂਡਸਾ ਅਗਲੀਆਂ ਚੋਣਾਂ ‘ਚ ਬੀਜੇਪੀ ਦੇ ਨਾਲ ਹੋਣ।
ਪਹਿਲੀ ਜਨਵਰੀ ਨੂੰ ਆਪਣੇ ਸਿਆਸੀ ਪੱਤੇ ਖੋਲਣਗੇ ਸੁਖਦੇਵ ਢੀਂਡਸਾ
Related Post