ਜਲੰਧਰ | ਜ਼ਿਲੇ ‘ਚ ਸ਼ਨੀਵਾਰ ਨੂੰ 140 ਸੈਂਟਰਾਂ ‘ਚ 50 ਹਜ਼ਾਰ ਲੋਕਾਂ ਨੂੰ ਕੋਵੀਸ਼ੀਲਡ ਲਗਾਉਣ ਦਾ ਟਾਰਗੈੱਟ ਮਿੱਥਿਆ ਗਿਆ ਹੈ, ਜਿਸ ਲਈ ਜ਼ਿਲੇ ‘ਚ ਮੈਗਾ ਕੈਂਪ ਲਗਾਏ ਜਾ ਰਹੇ ਹਨ।

ਕੈਂਪ ‘ਚ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਡੋਜ਼ ਲਗਾਈ ਜਾਵੇਗੀ। ਸਿਹਤ ਵਿਭਾਗ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਾਈ, ਉਹ ਆਪਣੇ ਇਲਾਕੇ ‘ਚ ਬਣੇ ਸਰਕਾਰੀ ਸੈਂਟਰ ਅਤੇ ਕਿਸੇ ਪ੍ਰਾਈਵੇਟ ਸੈਂਟਰ ‘ਚ ਕੋਵੀਸ਼ੀਲਡ ਲਗਵਾ ਸਕਦੇ ਹਨ।

ਜ਼ਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਰਾ ਚੋਪੜਾ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਜ਼ਿਲੇ ‘ਚ ਕੋਵੀਸ਼ੀਲਡ ਵੈਕਸੀਨ ਦੀ 60 ਹਜ਼ਾਰ ਡੋਜ਼ ਮਿਲੀ, ਜੋ ਸ਼ਨੀਵਰ ਨੂੰ ਲਗਾਈ ਜਾਵੇਗੀ।

ਸ਼ਨੀਵਾਰ ਨੂੰ ਸਭ ਤੋਂ ਵੱਧ ਕੈਂਪ ਜ਼ਿਲੇ ਦੇ ਰਾਧਾ ਸਵਾਮੀ ਸਤਿਸੰਗ ਘਰ ‘ਚ ਹੀ ਲਗਾਏ ਜਾ ਰਹੇ ਹਨ, ਜਿਥੇ ਕਰੀਬ 20 ਹਜ਼ਾਰ ਡੋਜ਼ ਭੇਜੀ ਗਈ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ‘ਚ ਵੀ ਇਹ ਵੈਕਸੀਨ ਭੇਜੀ ਗਈ ਹੈ।

ਸੈਂਟਰਾਂ ਦੀ ਲਿਸਟ ਵੇਖਣ ਲਈ ਹੇਠਲੀ ਫਾਈਲ ਡਾਊਨਲੋਡ ਕਰੋ

MEGA-VACCINATION-DRIVE-SHEET.
Download

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।