ਮੁੰਬਈ. ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਆਲੀਆ ਭੱਟ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ‘ਤੇ ਸਾਂਝਾ ਕੀਤਾ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ ‘ਚ ਗੰਗੂਬਾਈ ਦੇ ਨਾਲ ਇਕ ਦਿੱਲ ਵਾਲਾ ਇਮੋਜੀ ਵੀ ਪੋਸਟ ਕੀਤਾ। ਇਹ ਫਿਲਮ ਇਕ ਜਵਾਨ ਕੁੜੀ ਦੀ ਕਹਾਣੀ ਹੈ ਜਿਸਨੂੰ ਧੋਖੇ ਨਾਲ ਪ੍ਰੌਸਟੀਟਿਊਸ਼ਨ ‘ਚ ਧਕੇਲਿਆ ਗਿਆ ਅਤੇ ਬਾਅਦ ‘ਚ ਇਕ ਚੈਂਮਪੀਅਨ ਦੇ ਰੂਪ ‘ਚ ਉਭਰੀ। ਇਸ ਲੁੱਕ ਨੂੰ ਭੰਸਾਲੀ ਪ੍ਰੋਡਕਸ਼ਨਸ ਨੇ ਵੀ ਆਪਣੇ ਅਕਾਉਂਟ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ – “Strength! Power! Fear! One look, a thousand emotions. Presenting the first look of #GangubaiKathiawadi. In cinemas 11 September 2020”। ਇਹ ਫਿਲਮ ਬਾੱਲੀਵੂਡ ਦੇ ਜਾਣੇਮਾਣੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤੀ ਹੈ। ਇਹ ਮੂਵੀ ਇਸ ਸਾਲ 11 ਸਤੰਬਰ ਨੂੰ ਰਿਲੀਜ਼ ਹੋਵੇਗੀ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।
ਆਲੀਆ ਭੱਟ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਦਾ ਪਹਿਲਾ ਲੁੱਕ ਰਿਲੀਜ਼, ਫਿਲਮ ਦੀ ਕਹਾਣੀ ਪ੍ਰੌਸਟੀਟਿਊਸ਼ਨ ਅਤੇ ਮਾਫੀਆ ਤੇ ਆਧਾਰਿਤ
Related Post