&NewLine;<p class&equals;"wp-block-paragraph"><strong>ਨਿਊਜ਼ ਡੈਸਕ&vert;<&sol;strong> ਮੌਸਮ ਵਿਭਾਗ ਨੇ 1 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਸਾਰੇ ਜ਼ਿਲ੍ਹਿਆਂ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਜੇਠ ਮਹੀਨੇ ਦੀ ਸ਼ੁਰੂਆਤ 15 ਮਈ ਤੋਂ ਹੋ ਗਈ ਸੀ। ਸੂਰਯ ਦੇ ਰੋਹਿਣੀ ਨਕਸ਼ੱਤਰ ਵਿਚ ਜਾਣ &OpenCurlyQuote;ਤੇ ਨੌਤਪਾ ਸ਼ੁਰੂ ਹੋ ਜਾਂਦਾ ਹੈ ਜੋ 25 ਮਈ ਤੋਂ ਸ਼ੁਰੂ ਹੁੰਦਾ ਹੈ ਤੇ 3 ਜੂਨ ਤੱਕ ਰਹਿਣ ਵਾਲਾ ਹੈ। ਇਹ ਸਾਲ ਦੇ ਸਭ ਤੋਂ ਗਰਮ ਦਿਨ ਹੁੰਦੇ ਹਨ। ਅੱਜ ਨਿਰਜਲਾ ਏਕਾਦਸ਼ੀ ਹੈ ਯਾਨੀ ਕਿ ਤਪਿਸ਼ ਦਾ ਵੀ ਸਭ ਤੋਂ ਗਰਮ ਦਿਨ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ। ਪੱਛਮੀ ਗੜਬੜੀ ਵਿਚ ਗਰਮੀ ਦੇ ਅਸਰ ਨੂੰ ਘੱਟ ਕਰ ਦਿੱਤਾ ਹੈ ਦੂਜੇ ਪਾਸੇ 3 ਜੂਨ ਤੱਕ ਕੁਝ ਅਜਿਹਾ ਹੀ ਮੌਸਮ ਰਹਿਣ ਦਾ ਅਨੁਮਾਨ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਇਸ ਵਾਰ ਮਈ ਮਹੀਨੇ ਵਿਚ 161 ਫੀਸਦੀ ਵਧ ਮੀਂਹ ਪਿਆ। ਸਾਧਾਰਨ ਤੌਰ &OpenCurlyQuote;ਤੇ ਪੰਜਾਬ ਵਿਚ ਮਈ ਮਹੀਨੇ ਵਿਚ 17&period;30ਐੱਮਐੱਮ ਮੀਂਹ ਦਰਜ ਕੀਤਾ ਜਾਂਦਾ ਹੈ ਪਰ ਇਸ ਵਾਰ ਇਨ੍ਹਾਂ 30 ਦਿਨਾਂ ਵਿਚ 45&period;1 ਐੱਮਐੱਮ ਮੀਂਹ ਦਰਜ ਕੀਤਾ ਗਿਆ। ਪੰਜਾਬ ਦੇ ਦੋ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਨੂੰ ਛੱਡ ਸਾਰੇ ਜ਼ਿਲ੍ਹਿਆਂ ਵਿਚ ਸਾਧਾਰਨ ਤੋਂ ਬਹੁਤ ਵਧ ਮੀਂਹ ਪਿਆ।<&sol;p>&NewLine;&NewLine;&NewLine;&NewLine;<p class&equals;"wp-block-paragraph">ਲਗਾਤਾਰ ਪੰਜਾਬ ਵਿਚ ਹੋ ਰਹੇ ਮੀਂਹ ਕਾਰਨ ਪੂਰੇ ਪੰਜਾਬ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਲੁਧਿਆਣਾ ਵਿਚ 30&period;2 ਐੱਮਐੱਮ&comma; ਗੁਰਦਾਸਪੁਰ ਵਿਚ 17 ਐੱਮਐੱਮ ਤੇ ਜਲੰਧਰ ਵਿਚ 14&period;5 ਐੱਮਐੱਮ ਮੀਂਹ ਦਰਜ ਕੀਤਾ ਗਿਆ। ਜਿਸ ਨਾਲ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਦਾ ਤਾਪਮਾਨ 4&period;50 ਡਿਗਰੀ ਤੱਕ ਘੱਟ ਦਰਜ ਕੀਤਾ ਜਾ ਰਿਹਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਜੇਠ ਦਾ ਮਹੀਨੇ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਇਸ ਵਾਰ ਜੇਠ ਮਹੀਨਾ ਵੀ ਪੱਛਮੀ ਗੜਬੜੀ ਦੇ ਕਾਰਨ ਜ਼ਿਆਦਾ ਦਿਨ ਅਸਰ ਨਹੀਂ ਦਿਖਾ ਸਕਿਆ। 15 ਤੋਂ 23 ਮਈ ਤੱਕ ਗਰਮੀ ਨੇ ਜ਼ੋਰ ਦਿਖਾਇਆ। ਇਨ੍ਹੀਂ ਦਿਨੀਂ ਹੀ ਤਾਪਮਾਨ 40 ਤੋਂ 46 ਡਿਗਰੀ ਦੇ ਵਿਚ ਰਿਕਾਰਡ ਕੀਤਾ ਜਾਂਦਾ ਹੈ ਪਰ ਜਦੋਂ ਤੋਂ ਨੌਤਪਾ ਸ਼ੁਰੂ ਹੋਇਆ&comma; ਪੱਛਮੀ ਗੜਬੜੀ ਨੇ ਤਾਪਮਾਨ ਨੂੰ ਵਧਣ ਹੀ ਨਹੀਂ ਦਿੱਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਅੱਜ ਪੂਰੇ ਪੰਜਾਬ ਦੇ ਸ਼ਹਿਰਾਂ ਵਿਚ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦੇ ਅੱਜ ਪੂਰੇ ਪੰਜਾਬ ਵਿਚ ਅਧਿਕਤਮ ਤਾਪਮਾਨ 24 ਤੋਂ 28 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ ਜੋ ਬੀਤੇ ਦਿਨ ਤੋਂ ਤਕਰੀਬਨ 5 ਡਿਗਰੀ ਤੱਕ ਠੰਡਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;