ਨਵੀਂ ਦਿੱਲੀ . ਬੀਜੇਪੀ ਦੇ ਸੱਭ ਤੋਂ ਪੁਰਾਣੇ ਅਲਾਇੰਸ ਪਾਰਟਨਰ ਅਕਾਲੀ ਦਲ ਨੇ ਐਨਆਰਸੀ ਦਾ ਵਿਰੋਧ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਮੁਸਲਮਾਨਾਂ ‘ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।
ਪਾਰਟੀ ਦੇ ਸੀਨੀਅਰ ਲੀਡਰ ਅਤੇ ਰਾਜਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਕਿ ਘੱਟਗਿਣਤੀ ਹਨ, ਨਾਲ ਹੀ ਪਾਰਟੀ ਹੋਰ ਘੱਟਗਿਣਤੀ ਜਮਾਤਾਂ ਲਈ ਵੀ ਸੰਵੇਦਨਸ਼ੀਲ ਹੈ। ਪਾਰਟੀ ਨਹੀਂ ਚਾਹੁੰਦੀ ਕਿ ਮੁਸਲਮਾਨਾਂ ਦੇ ਨਾਲ ਹੋਰ ਘੱਟਗਿਣਤੀ ਜਮਾਤਾਂ ਮੁਲਕ ‘ਚ ਅਸੁਰੱਖਿਅਤ ਮਹਿਸੂਸ ਕਰਨ। ਉਨ•ਾਂ ਕਿਹਾ ਕਿ 1984 ਦੇ ਦੰਗਿਆਂ ਤੋਂ ਬਾਅਦ ਸਿੱਖ ਅਸੁਰੱਖਿਅਤ ਮਹਿਸੂਸ ਕਰਨ ਲਗ ਪਏ ਸਨ।
ਨਰੇਸ਼ ਗੁਜਰਾਲ ਨੇ ਕਿਹਾ- ਕਾਂਗਰਸ ਨੇ ਸਿੱਖਾਂ ਨੂੰ ਰਾਜਨੀਤਕ ਤੌਰ ‘ਤੇ ਹਾਸ਼ੀਏ ‘ਤੇ ਸੁੱਟ ਦਿੱਤਾ। ਅਕਾਲੀ ਦਲ ਧਰਮ ਨਿਰਪੱਖ ਮੁਲਕ ‘ਚ ਯਕੀਨ ਰੱਖਦਾ ਹੈ। ਕਿਸੇ ਵੀ ਘੱਟਗਿਣਤੀ ਜਮਾਤ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਨਆਰਸੀ ਪੂਰੇ ਮੁਲਕ ‘ਚ ਨਹੀਂ ਲਾਗੂ ਹੋਣਾ ਚਾਹੀਦਾ ਅਤੇ ਇਸ ‘ਤੇ ਭਾਜਪਾ ਨੂੰ ਮੁੜ ਸੋਚਣਾ ਚਾਹੀਦਾ ਹੈ।
ਅਕਾਲੀ ਦਲ ਨੇ ਵੀ ਕੀਤੀ ਐਨਆਰਸੀ ਦੀ ਮੁਖਾਲਫਤ
Related Post