ਵੱਡੀ ਖਬਰ : 8 ਜੂਨ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸਹੁੰ- ਸੂਤਰ

0
637

ਨਵੀਂ ਦਿੱਲੀ | ਲੋਕਾ ਸਭਾ ਚੋਣਾਂ ਇਕ ਵਾਰ ਫਿਰ ਤੋਂ NDA ਸਰਕਾਰ ਨੂੰ ਬਹੁਮਤ ਮਿਲ ਗਿਆ ਹੈ, NDA ਨੂੰ  292 ਸੀਟਾਂ ਤੇ ਜਿੱਤ ਮਿਲੀ ਹੈ, ਜਿਸ ਤੋਂ ਤਹਿ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ । ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨਰਿੰਦਰ ਮੋਦੀ 8 ਜੂਨ ਨੂੰ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕ ਸਕਦੇ ਹਨ।

ਅੱਜ ਸ਼ਾਮ 4 ਵਜੇ NDA ਦੀ ਮੀਟਿੰਗ ਹੋਣ ਜਾ ਰਹੀ ਹੈ , ਜਿਸ ਤੋਂ ਬਾਅਦ ਸਾਰੀ ਸਥਿਤੀ ਸਾਫ ਹੋ ਜਾਵੇਗੀ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ । ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣਗੇ NDA ਦੇ ਸਾਰੇ ਨੇਤਾ ਸੂਤਰਾਂ ਅਨੁਸਾਰ ਨਰਿੰਦਰ ਮੋਦੀ ਹੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ ।

ਦੱਸ ਦਈਏ ਕਿ ਨਾਇਡੂ ਨੂੰ BJP ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਤੀਜੀ ਵਾਰ ਕਿੰਗ ਮੇਕਰ ਬਨਣਗੇ ।